For the best experience, open
https://m.punjabitribuneonline.com
on your mobile browser.
Advertisement

ਜੇਐੱਨਯੂ ਚੋਣਾਂ: ਉਮੀਦਵਾਰਾਂ ਨੇ ਬਹਿਸ ਦੌਰਾਨ ਕੌਮੀ ਤੇ ਕੌਮਾਂਤਰੀ ਮੁੱਦੇ ਉਭਾਰੇ

07:45 AM Mar 22, 2024 IST
ਜੇਐੱਨਯੂ ਚੋਣਾਂ  ਉਮੀਦਵਾਰਾਂ ਨੇ ਬਹਿਸ ਦੌਰਾਨ ਕੌਮੀ ਤੇ ਕੌਮਾਂਤਰੀ ਮੁੱਦੇ ਉਭਾਰੇ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਾਰਚ
ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 22 ਮਾਰਚ ਨੂੰ ਹੋਣ ਜਾ ਰਹੀਆਂ ਹਨ। ਇਸ ਚੋਣਾਂ ਨੂੰ ਲੈ ਕੇ ਜਿਥੇ ਖੱਬੀ ਧਿਰਾਂ ਪੂਰੀਆਂ ਸਰਗਰਮ ਹਨ, ਉਥੇ ਹੀ ਸੱਜੇ ਪੱਖੀ ਆਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਵੀਬੀਪੀ) ਸਖ਼ਤ ਮੁਕਾਬਲਾ ਦੇ ਰਹੀ ਹੈ। ਬੀਤੀ ਦੇਰ ਰਾਤ ਗੰਗਾ ਢਾਬੇ ਨੇੜੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇਐੱਨਯੂਐੱਸਯੂ) ਦੀ ਪ੍ਰਧਾਨਗੀ ਹੇਠ ਉਮੀਦਵਾਰਾਂ ਦੀ ਬਹਿਸ ਕਰਵਾਈ ਗਈ, ਜਿਸ ਵਿੱਚ ਖੱਬੀਆਂ ਧਿਰਾਂ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਜਿਥੇ ਫਲਸਤੀਨ ਅਤੇ ਗਾਜ਼ਾ ਦਾ ਮੁੱਦਾ ਚੁੱਕਿਆ, ਉਥੇ ਹੀ ਏਬੀਵੀਪੀ ਨੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਏ। ਰਾਤ ਸ਼ੁਰੂ ਹੋਈ ਬਹਿਸ ਦੌਰਾਨ ਉਮੀਦਵਾਰਾਂ ਦੇ ਸਮਰਥਕਾਂ ਨੇ ਢੋਲ ਵਜਾ ਕੇ ਉਨ੍ਹਾਂ ਦਾ ਜੋਸ਼ ਵਧਾਇਆ। ਸੱਤ ਉਮੀਦਵਾਰਾਂ ਨੂੰ ਭਾਸ਼ਣ ਲਈ 12-12 ਮਿੰਟ ਦਿੱਤੇ ਗਏ ਸਨ।
ਬੁਲਾਰਿਆਂ ਨੇ ਵੱਖ ਵੱਖ ਮੁੱਦਿਆਂ ਦੇ ਨਾਲ ਮੁੱਖ ਵਿਦਿਆਰਥਣਾਂ ਦੀ ਸੁਰੱਖਿਆ ਦਾ ਮੁੱਦਾ ਵੀ ਉਠਾਇਆ। ਸਿਹਤ ਕੇਂਦਰ ਨੂੰ ਹਸਪਤਾਲ ਵਿੱਚ ਤਬਦੀਲ ਕਰਨ ਦਾ ਵਾਅਦਾ ਕੀਤਾ ਗਿਆ। ਜਾਣਕਾਰੀ ਅਨੁਸਾਰ ਚੋਣਾਂ ਲਈ 22 ਮਾਰਚ ਨੂੰ ਵੋਟਿੰਗ ਹੋਣੀ ਹੈ ਤੇ ਨਤੀਜੇ 24 ਮਾਰਚ ਨੂੰ ਐਲਾਨੇ ਜਾਣਗੇ।

Advertisement

''ਮਹਿਲਾ ਪਹਿਲਵਾਨਾਂ ਜਿਨਸ਼ੀ ਸ਼ੋਸ਼ਣ ਦੇ ਮਾਮਲੇ ਵਿੱਚ ਆਪਣੇ ਲਈ ਇਨਸਾਫ ਮੰਗਦੀਆਂ ਰਹੀਆਂ ਪਰ ਭਾਜਪਾ ਸਰਕਾਰ ਨੇ ਮੁਲਜ਼ਮਾਂ ਦਾ ਪੱਖ ਪੂਰਿਆ। ਹਰ ਪਾਸੇ ਘੱਟ ਗਿਣਤੀ ਭਾਈਚਾਰੇ ਵਿਰੁੱਧ ਹਿੰਸਾ ਹੋ ਰਹੀ ਹੈ ਅਤੇ ਸਰਕਾਰਾਂ ਮਨੀਪੁਰ ਦੇ ਮਾਮਲੇ ’ਤੇ ਚੁੱਪ ਹਨ। 2016 ਵਿੱਚ ਨਜੀਬ ਨੂੰ ਗਾਇਬ ਕਰ ਦਿੱਤਾ ਗਿਆ ਅਤੇ ਸਾਰੇ ਚੁੱਪ ਰਹੇ। ਯੂਨੀਵਰਸਿਟੀ ਵਿੱਚ ਔਰਤਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਅਤੇ ਮਹਿਲਾ ਵਾਈਸ ਚਾਂਸਲਰ ਚੁੱਪ ਬੈਠੇ ਹਨ। ਅਪਾਹਜ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਬੰਧ ਕਰਾਂਗੇ ਤੇ ਸਾਰੇ ਵਜ਼ੀਫ਼ਿਆਂ ਦੀ ਰਾਸ਼ੀ ਵਧਾਉਣ ਦੇ ਉਪਰਾਲੇ ਕੀਤੇ ਜਾਣਗੇ।''
-ਜੁਨੈਦ, ਐੱਨਐੱਸਯੂਆਈ

''ਅਸੀਂ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰਨ ਵਾਲੇ ਬਿਹਾਰ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਵਾਜ਼ ਬਣ ਕੇ ਆਏ ਹਨ। ਨੌਜਵਾਨਾਂ ਤੋਂ ਰੁਜ਼ਗਾਰ ਖੋਹ ਲਿਆ ਗਿਆ ਹੈ। ਨਵੀਂ ਸਿੱਖਿਆ ਨੀਤੀ ਰਾਹੀਂ ਗਰੀਬਾਂ ਲਈ ਸਿੱਖਿਆ ਦੇ ਰਾਹ ਬੰਦ ਕੀਤੇ ਜਾ ਰਹੇ ਹਨ ਅਤੇ ‘ਹੀਫਾ’ ਤੋਂ ਕਰਜ਼ਾ ਲੈ ਕੇ ਸਿੱਖਿਆ ਦੇ ਖਰਚਿਆਂ ਦਾ ਬੋਝ ਵਿਦਿਆਰਥੀਆਂ ’ਤੇ ਪਾਇਆ ਜਾ ਰਿਹਾ ਹੈ। ਨਿੱਜੀਕਰਨ ਦੇ ਨਾਂ ’ਤੇ ਬੀਟੈੱਕ ਦੇ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਵਸੂਲੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਪੜ੍ਹਨ ਲਈ ਚੰਗੀ ਇਮਾਰਤ ਵੀ ਨਹੀਂ ਦਿੱਤੀ ਗਈ। 1996 ਵਿੱਚ ਫੀਸਾਂ ਵਿੱਚ ਵਾਧਾ ਕੀਤਾ ਗਿਆ ਸੀ ਤਾਂ ਵਿਦਿਆਰਥੀਆਂ ਨੇ ਕਾਮਰੇਡ ਚੰਦੂ ਦੀ ਅਗਵਾਈ ਵਿੱਚ ਅੰਦੋਲਨ ਕੀਤਾ ਸੀ। 2019 ’ਚ ਖੱਬੇ ਪੱਖੀ ਸੰਗਠਨਾਂ ਨੇ ਫੀਸ ਵਾਧੇ ਖ਼ਿਲਾਫ ਆਵਾਜ਼ ਉਠਾਈ ਸੀ। ਅਸੀਂ ਵਿਦਿਆਰਥੀਆਂ ਦੀ ਸਕਾਲਰਸ਼ਿਪ ਵਧਾਉਣ, ਜੀਐੱਸ ਕੈਸ਼ ਕਢਵਾਉਣ, ਪਲੇਸਮੈਂਟ ਸੈੱਲ ਦੀ ਸਥਾਪਨਾ ਅਤੇ ਬਰਾਕ ਹੋਸਟਲ ਖੋਲ੍ਹਣ ਦਾ ਭਰੋਸਾ ਦਿੰਦੇ ਹਾਂ ਤੇ ਸ਼ਰਜੀਲ ਇਮਾਮ ਅਤੇ ਉਮਰ ਖਾਲਿਦ ਦੀ ਰਿਹਾਈ ਦੀ ਮੰਗ ਕਰਦੇ ਹਾਂ।''
-ਧਨੰਜੈ, ਸੰਯੁਕਤ ਖੱਬੇ-ਪੱਖੀ ਗੱਠਜੋੜ

''ਬਚਪਨ ਵਿੱਚ ਹੀ ਮੇਰੇ ਪਿਤਾ ਦੀ ਨਕਸਲੀ ਹਮਲੇ ਵਿਚ ਮੌਤ ਹੋ ਗਈ ਸੀ ਤੇ ਕੁਝ ਦਿਨਾਂ ’ਚ ਹੀ ਮਾਂ ਵੀ ਵਿਛੋੜਾ ਦੇ ਗਈ, ਜਿਸ ਤੋਂ ਬਾਅਦ ਉਹ ਉੱਚ ਸਿੱਖਿਆ ਲਈ ਜੇਐੱਨਯੂ ਆਇਆ। ਇੱਥੇ ਏਬੀਵੀਪੀ ਨੇ ਉਸ ਨੂੰ ਆਪਣੇ ਗਲੇ ਲਗਾਇਆ। ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਅਤੇ ਹਸਪਤਾਲ ਦੇ ਨਵੀਨੀਕਰਨ ਲਈ ਅਲਾਟ ਕੀਤੇ 58 ਕਰੋੜ ਰੁਪਏ ਦੇ ਫੰਡ ਲਈ ਵਿਦਿਆਰਥੀ ਕੌਂਸਲ ਵੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ। ਅਸੀਂ ਐੱਮਏ ਅਤੇ ਬੀਏ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਦੋ ਹਜ਼ਾਰ ਰੁਪਏ ਦੇ ਵਜ਼ੀਫੇ ਨੂੰ ਛੇ ਹਜ਼ਾਰ ਰੁਪਏ ਅਤੇ ਪੀਐੱਚਡੀ ਦੇ ਵਿਦਿਆਰਥੀਆਂ ਨੂੰ ਅੱਠ ਹਜ਼ਾਰ ਰੁਪਏ ਦਾ ਵਜ਼ੀਫ਼ਾ 16 ਹਜ਼ਾਰ ਰੁਪਏ ਕਰਵਾਉਣ ਲਈ ਸੰਘਰਸ਼ ਕਰਨ ਦਾ ਵਾਅਦਾ ਕਰਦੇ ਹਾਂ।''
-ਉਮੇਸ਼ ਚੰਦਰ, ਏਬੀਵੀਪੀ

Advertisement
Author Image

Advertisement
Advertisement
×