For the best experience, open
https://m.punjabitribuneonline.com
on your mobile browser.
Advertisement

ਜੇਐੱਨਯੂ: ਵਿਦਿਆਰਥੀ ਚੋਣਾਂ ਲਈ ਪ੍ਰਚਾਰ ਸ਼ੁਰੂ

09:18 AM Mar 17, 2024 IST
ਜੇਐੱਨਯੂ  ਵਿਦਿਆਰਥੀ ਚੋਣਾਂ ਲਈ ਪ੍ਰਚਾਰ ਸ਼ੁਰੂ
ਜੇਐੱਨਯੂ ਵਿੱਚ ਰੈਲੀ ਦੌਰਾਨ ਖੱਬੀਆਂ ਧਿਰਾਂ ਦੇ ਕਾਰਕੁਨ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਮਾਰਚ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦਿਆਰਥੀ ਚੋਣਾਂ ਲਈ ਪ੍ਰਚਾਰ ਮੁਹਿੰਮ ਅੱਜ ਤੋਂ ਸ਼ੁਰੂ ਹੋ ਗਈ ਹੈ।‌ ਇੱਥੇ ਖੱਬੀਆਂ ਧਿਰਾਂ ਤੇ ਆਰਐੱਸਐੱਸ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦਰਮਿਆਨ ਟੱਕਰ ਹੋਵੇਗੀ। ਕੁੱਝ ਸਕੂਲਾਂ ਵਿੱਚ ਐੱਨਐੱਸਯੂਆਈ ਵੀ ਸਰਗਰਮ ਹੈ। ਖੱਬੀਆਂ ਧਿਰਾਂ ਵੱਲੋਂ ਅੱਜ ਰੈਲੀ ਕੱਢੀ ਗਈ ਤੇ ਏਬੀਵੀਪੀ ਨੂੰ ਹਰਾਉਣ ਦਾ ਇਰਾਦਾ ਜ਼ਾਹਰ ਕੀਤਾ। ਜੇਐੱਨਯੂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿੱਚ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ ਅਤੇ 42 ਕੌਂਸਲਰਾਂ ਲਈ ਚੋਣ ਹੋਣੀ ਹੈ। ਇਨ੍ਹਾਂ 42 ਕੌਂਸਲਰਾਂ ਦੀ ਚੋਣ 16 ਸਕੂਲਾਂ ਅਤੇ ਇੱਕ ਵਿਸ਼ੇਸ਼ ਸੰਯੁਕਤ ਕੇਂਦਰ ਵਿੱਚ ਕਰਵਾਈ ਜਾਵੇਗੀ। ਚੋਣ ਨਾਮਜ਼ਦਗੀ ਦੀ ਆਖਰੀ ਤਾਰੀਕ 15 ਮਾਰਚ ਸੀ ਅਤੇ 16 ਮਾਰਚ ਚੋਣ ਨਾਮਜ਼ਦਗੀ ਤੋਂ ਨਾਮ ਵਾਪਸ ਲੈਣ ਦੀ ਆਖਰੀ ਸੀ। ਜੇਐਨਯੂ ’ਚ ਚਾਰ ਸਾਲ ਬਾਅਦ 22 ਮਾਰਚ ਨੂੰ ਚੋਣਾਂ ਹੋਣੀਆਂ ਹਨ। 16 ਮਾਰਚ ਨੂੰ ਅੰਤਿਮ ਸੂਚੀ ਜਾਰੀ ਹੋਣ ਤੋਂ ਬਾਅਦ 17 ਮਾਰਚ ਤੋਂ ਸਾਰੇ ਉਮੀਦਵਾਰ ਆਪਣੇ ਦੋਸਤਾਂ ਨਾਲ ਜੇਐਨਯੂ ਦੇ ਸਾਰੇ ਸਕੂਲਾਂ ਵਿੱਚ ਜਾ ਕੇ ਪ੍ਰਚਾਰ ਕਰਨਗੇ। ਇਹ ਪ੍ਰਚਾਰ 20 ਦਿਨਾਂ ਤੱਕ ਜਾਰੀ ਰਹੇਗਾ। ਪ੍ਰਧਾਨ ਲਈ ਉਮੀਦਵਾਰਾਂ ਦੀ ਬਹਿਸ 20 ਦੀ ਸ਼ਾਮ ਨੂੰ ਹੋਵੇਗੀ। ਇਸ ਚੋਣ ਲਈ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਤੇ ਖੱਬੀਆਂ ਧਿਰਾਂ ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਦੇ ਨਾਲ ਹੀ ਅਗਾਊਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

Advertisement

ਚੋਣਾਂ ਲਈ ਆਬਜ਼ਰਵਰ ਨਿਯੁਕਤ

ਦਿੱਲੀ ਹਾਈ ਕੋਰਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇਐੱਨਯੂਐੱਸਯੂ) ਦੀਆਂ ਚੋਣਾਂ ਲਈ ਗਠਿਤ ਚੋਣ ਕਮੇਟੀ (ਈਸੀ) ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਵੀ ਰਾਮਸੁਬਰਾਮਨੀਅਨ ਨੂੰ ਨਿਗਰਾਨ ਨਿਯੁਕਤ ਕੀਤਾ ਹੈ। ਹਾਈ ਕੋਰਟ ਨੇ ਕਿਹਾ ਕਿ ਨਿਗਰਾਨ ’ਵਰਸਿਟੀ ਤੋਂ ਵਾਜਬ ਮਿਹਨਤਾਨਾ ਲੈਣ ਦਾ ਹੱਕਦਾਰ ਹੈ।

Advertisement
Author Image

sukhwinder singh

View all posts

Advertisement
Advertisement
×