JK: ਪੁਲਵਾਮਾ ਵਿੱਚ ਦਹਿਸ਼ਤਗਰਦਾਂ ਦੀ ਗੋਲੀਬਾਰੀ ’ਚ ਫੌਜ ਦਾ ਜਵਾਨ ਜ਼ਖਮੀ
09:33 PM Dec 04, 2024 IST
ਪੁਲਵਾਮਾ, 4 ਦਸੰਬਰ
Army jawan injured after terrorists open fire in Tral area of Awantipora: ਇੱਥੋਂ ਦੇ ਅਵੰਤੀਪੋਰਾ ਦੇ ਤਰਾਲ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਗੋਲੀਬਾਰੀ ਕਾਰਨ ਇੱਕ ਫੌਜੀ ਜਵਾਨ ਜ਼ਖਮੀ ਹੋ ਗਿਆ। ਇਹ ਜਵਾਨ ਛੁੱਟੀ ’ਤੇ ਘਰ ਪਰਤਿਆ ਸੀ। ਉਸ ਦੀ ਲੱਤ ’ਤੇ ਗੋਲੀ ਲੱਗੀ ਹੈ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਸਥਿਰ ਹੈ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸ੍ਰੀਨਗਰ ਦੇ ਦਾਚੀਗਾਮ ਜੰਗਲੀ ਖੇਤਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਇੱਕ ਦਹਿਸ਼ਤਗਰਦ ਮਾਰਿਆ ਗਿਆ ਸੀ ਤੇ ਇਹ ਮੁਕਾਬਲਾ ਜਾਰੀ ਹੈ। ਦਹਿਸ਼ਤਗਰਦਾਂ ਬਾਰੇ ਖੁਫੀਆ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਮੁਕਾਬਲਾ 2 ਦਸੰਬਰ ਨੂੰ ਸ਼ੁਰੂ ਹੋਇਆ ਸੀ। ਏਐੱਨਆਈ
Advertisement
Advertisement