For the best experience, open
https://m.punjabitribuneonline.com
on your mobile browser.
Advertisement

ਜੀਤਮਹਿੰਦਰ ਨੇ ਮਹੇਸ਼ਇੰਦਰ ਬਾਦਲ ਦੇ ਘਰੋਂ ਚੋਣ ਮੁਹਿੰਮ ਦਾ ਕੀਤਾ ਆਗਾਜ਼

08:39 AM Apr 23, 2024 IST
ਜੀਤਮਹਿੰਦਰ ਨੇ ਮਹੇਸ਼ਇੰਦਰ ਬਾਦਲ ਦੇ ਘਰੋਂ ਚੋਣ ਮੁਹਿੰਮ ਦਾ ਕੀਤਾ ਆਗਾਜ਼
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 22 ਅਪਰੈਲ
ਬਠਿੰਡਾ ਤੋਂ ਕਾਂਗਰਸ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਪਿੰਡ ਬਾਦਲ ਵਿੱਚ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਦੀ ਰਿਹਾਇਸ਼ ਤੋਂ ਲੰਬੀ ਹਲਕੇ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਮਹੇਸ਼ਇੰਦਰ ਸਿੰਘ ਬਾਦਲ ਅਤੇ ਫ਼ਤਹਿ ਸਿੰਘ ਬਾਦਲ ਦੇ ਲੋਕ ਆਧਾਰ ਸਦਕਾ ਵਰਕਰਾਂ ਦੀ ਮੀਟਿੰਗ ਵਿਸ਼ਾਲ ਜਲਸੇ ਦਾ ਰੂਪ ਧਾਰ ਗਈ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਫ਼ਤਹਿ ਸਿੰਘ ਬਾਦਲ ਨੇ ਕਾਂਗਰਸ ਉਮੀਦਵਾਰ ਦਾ ਸਵਾਗਤ ਕਰਦਿਆਂ ਲੰਬੀ ਹਲਕੇ ਵਿੱਚੋਂ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿਤਾ ਕੇ ਭੇਜਣ ਦਾ ਭਰੋਸਾ ਦਿੱਤਾ। ਇਸ ਮੌਕੇ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਲੰਬੀ ਵਿੱਚ ਉਸ ਘਰੋਂ ਚੋਣ ਮੁਹਿੰਮ ਆਰੰਭਣ ਦਾ ਮੌਕਾ ਮਿਲਿਆ ਹੈ, ਜਿਸ ਦੇ ਮੋਢੀ ਮਰਹੂਮ ਤੇਜਾ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲੀ ਵਾਰ ਮੁੱਖ ਮੰਤਰੀ ਅਤੇ ਜਗਮੀਤ ਸਿੰਘ ਬਰਾੜ ਨੂੰ ਸੰਸਦ ਮੈਂਬਰ ਅਤੇ ਕਈਆਂ ਨੂੰ ਵਿਧਾਇਕ-ਮੰਤਰੀ ਬਣਨ ਦਾ ਮੌਕਾ ਮਿਲਿਆ ਹੈ।
ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਗੁਰਮੀਤ ਖੁੱਡੀਆਂ ਉਮੀਦਾਂ ’ਤੇ ਖ਼ਰਾ ਨਹੀਂ ਉੱਤਰੇ। ਉਨ੍ਹਾਂ ਕਿਹਾ ਬਠਿੰਡਾ ਪੱਟੀ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਨਾ ਹੋਣ ਲਈ ਮੋਦੀ ਸਰਕਾਰ ਤੇ ਉਸ ਦੇ ਸਿਆਸੀ ਭਾਈਵਾਲ ਜ਼ਿੰਮੇਵਾਰ ਹਨ। ਉਨ੍ਹਾਂ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਨਾਲ ਮੀਟਿੰਗ ਵੀ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×