For the best experience, open
https://m.punjabitribuneonline.com
on your mobile browser.
Advertisement

ਜੀਤਮਹਿੰਦਰ ਸਿੱਧੂ 10 ਮਈ ਨੂੰ ਭਰਨਗੇ ਨਾਮਜ਼ਦਗੀ ਕਾਗਜ਼

10:02 AM May 08, 2024 IST
ਜੀਤਮਹਿੰਦਰ ਸਿੱਧੂ 10 ਮਈ ਨੂੰ ਭਰਨਗੇ ਨਾਮਜ਼ਦਗੀ ਕਾਗਜ਼
Advertisement

ਪੱਤਰ ਪ੍ਰੇਰਕ
ਤਲਵੰਡੀ ਸਾਬੋ, 7 ਮਈ
ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ 10 ਮਈ ਨੂੰ ਆਪਣੇ ਨਾਮਜ਼ਦਗੀ ਕਾਗਜ਼ ਜ਼ਿਲ੍ਹਾ ਚੋਣ ਅਫ਼ਸਰ-ਕਮ-ਡੀਸੀ ਬਠਿੰਡਾ ਦੇ ਦਫ਼ਤਰ ਵਿੱਚ ਭਰਨਗੇ। ਇਸੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅਰਦਾਸ ਕਰ ਕੇ ਉਹ ਰਸਮੀ ਤੌਰ ’ਤੇ ਆਪਣੀ ਚੋਣ ਮੁਹਿੰਮ ਆਰੰਭ ਕਰਨਗੇ। ਸ੍ਰੀ ਸਿੱਧੂ ਨੇ ਜਾਰੀ ਕੀਤੀ ਵੀਡੀਓ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ 10 ਮਈ ਨੂੰ ਦੁਪਹਿਰ 12 ਵਜੇ ਡੀਸੀ ਦਫ਼ਤਰ ਬਠਿੰਡਾ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਭਰਨਗੇ। ਇਸ ਉਪਰੰਤ 12:30 ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਪਣੀ ਕਾਮਯਾਬੀ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰ ਕੇ ਚੋਣ ਮੁਹਿੰਮ ਆਰੰਭ ਕੀਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×