ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਂਦ: ਸੜਕ ਹਾਦਸੇ ਨੇ ਲਈ ਅੱਠ ਵਿਅਕਤੀਆਂ ਦੀ ਜਾਨ

09:14 AM Jul 09, 2023 IST
ਜੀਂਦ ਪਿੰਡ ਬੀਬੀਪੁਰ ਕੋਲ ਵਾਪਰੇ ਸੜਕ ਹਾਦਸੇ ਵਿੱਚ ਨੁਕਸਾਨੇ ਵਾਹਨ।

ਮਹਾਂਵੀਰ ਮਿੱਤਲ
ਜੀਂਦ, 8 ਜੁਲਾਈ
ਇੱਥੇ ਭਿਵਾਨੀ ਰੋਡ ਉੱਤੇ ਪਿੰਡ ਬੀਬੀਪੁਰ ਕੋਲ ਹੋਏ ਸੜਕ ਹਾਦਸੇ ਵਿੱਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਦੋ ਦਰਜਨ ਦੇ ਕਰੀਬ ਵਿਅਕਤੀ ਫੱਟੜ ਹੋ ਗਏ।ਅੱਜ ਸਵੇਰੇ ਕਰੀਬ ਦਸ ਵਜੇ ਦੇ ਕਰੀਬ ਭਿਵਾਨੀ ਰੋਡਵੇਜ਼ ਦੀ ਬੱਸ ਸਵਾਰੀਆਂ ਲੈ ਕੇ ਜੀਂਦ ਵੱਲ ਆ ਰਹੀ ਸੀ। ਜਦੋਂ ਉਹ ਪਿੰਡ ਬੀਬੀਪੁਰ ਕੋਲ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੀ ਕਰੂਜ਼ਰ ਨਾਲ ਉਸ ਦੀ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜੀਂਦ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੂ ਮੋਰ ਤੇ ਡਾ. ਰਾਜ ਕੁਮਾਰ ਸੈਣੀ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ।
ਹਾਦਸੇ ਵਿੱਚ ਫੱਟੜ ਹੋਏ ਵਿਅਕਤੀਆਂ ਨੂੰ ਨਾਗਰਿਕ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ 8 ਵਿਅਕਤੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਗੰਭੀਰ ਜ਼ਖ਼ਮੀ ਵਿਅਕਤੀਆਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ।
ਮ੍ਰਿਤਕਾਂ ਦੀ ਪਛਾਣ ਰਵੀ (32) ਪੁੱਤਰ ਧਰਮਪਾਲ ਵਾਸੀ ਮਦਨਹੇੜੀ, ਮਨੋਜ (45) ਪੁੱਤਰ ਸਤਿਵੀਰ, ਹਰਦੀਪ (37) ਪੁੱਤਰ ਰਾਮਫਲ ਵਾਸੀ ਮੁੰਢਾਲ, ਸੁਖਵਿੰਦਰ (30) ਪੁੱਤਰ ਰਘੁਵੀਰ ਵਾਸੀ ਮੁੰਢਾਲ, ਹੀਰਾ ਪਤਨੀ ਮੁਕੇਸ਼ ਵਾਸੀ ਮੁੰਢਾਲ ਖੁਰਦ, ਸੰਜੇ ਪੁੱਤਰ ਸੀਸ਼ਪਾਲ ਵਾਸੀ ਸੀਵਨ, ਰਾਹੁਲ (30) ਪੁੱਤਰ ਵਜਿੰਦਰ ਵਾਸੀ ਦਾਦਰੀ ਵਜੋਂ ਹੋਈ। ਇੱਕ ਵਿਅਕਤੀ ਦੀ ਸ਼ਨਾਖ਼ਤ ਨਹੀਂ ਹੋ ਸਕੀ। ਇੱਥੇ ਨਾਗਰਿਕ ਹਸਪਤਾਲ ਦੇ ਡਿਪਟੀ ਸੀਐੱਮਓ ਡਾ. ਰਾਜੇਸ਼ ਭੋਲਾ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਤੇ ਫੱਟੜ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

Advertisement

Advertisement
Tags :
ਹਾਦਸੇਜੀਂਦ:ਵਿਅਕਤੀਆਂ
Advertisement