ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਿੰਦਰਿਆਂ ਨੂੰ ਕੁੰਜੀਆਂ ਲਾਉਣ ਮਗਰੋਂ ਚੋਣ ਪ੍ਰਚਾਰ ਕਰਦੈ ਜਿਲੇ ਸਿੰਘ

08:57 AM May 22, 2024 IST
ਜਿੰਦਰੇ ਠੀਕ ਕਰਦਾ ਹੋਇਆ ਆਜ਼ਾਦ ਉਮੀਦਵਾਰ ਜਿਲੇ ਸਿੰਘ।

ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 21 ਮਈ
ਸਿੱਖ ਸਿਕਲੀਗਰ ਸੈੱਲ ਪੰਜਾਬ ਦੇ ਸੂਬਾ ਪ੍ਰਧਾਨ ਜਿਲੇ ਸਿੰਘ ਦਿੜ੍ਹਬਾ ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨ ਸਨਮਾਨ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਜਾਣਕਾਰੀ ਅਨੁਸਾਰ ਉਹ ਸਿੱਖ ਸਿਕਲੀਗਰ ਅਤੇ ਟੱਪਰੀਵਾਸ ਕਬੀਲੇ ਦੀਆਂ ਬੁਨਿਆਦੀ ਸਹੂਲਤਾਂ ਲਈ ਲੰਮੇਂ ਸਮੇਂ ਤੋਂ ਪੰਜਾਬ ਅਤੇ ਦੇਸ਼ ਦੇ ਕੋਨੇ-ਕੋਨੇ ’ਚ ਜਾ ਕੇ ਸਿਕਲੀਗਰ ਅਤੇ ਟੱਪਰੀਵਾਸ ਕਬੀਲੇ ਦੇ ਲੋਕਾਂ ਨਾਲ ਜਾਗਰੂਕ ਮੀਟਿੰਗਾਂ ਕਰਕੇ ਸਮੇਂ ਦੀਆਂ ਸਰਕਾਰਾਂ ਖ਼ਿਲਾਫ਼ ਸੰਘਰਸ਼ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਰੋਟੀ ਰੋਜ਼ੀ ਲਈ ਦਿੜ੍ਹਬਾ ਦੇ ਚੌਕ ਵਿੱਚ ਜਿੰਦਰੇ ਠੀਕ ਕਰਨ ਦਾ ਕੰਮ ਕਰਦੇ ਹਨ। ਅੱਜ ਵੀ ਉਨ੍ਹਾਂ ਨੂੰ ਸੁਵਖਤੇ ਜਿੰਦਰੇ ਠੀਕ ਕਰਦੇ ਦੇਖਿਆ ਗਿਆ ਤੇ ਉਨ੍ਹਾਂ ਦਾ ਗੰਨਮੈਨ ਕੋਲ ਖੜ੍ਹਾ ਸੀ।
ਇਸ ਦੌਰਾਨ ਜ਼ਿਲ੍ਹਾ ਸਿੰਘ ਨੇ ਦੱਸਿਆ ਕਿ 75 ਸਾਲ ਹੋ ਗਏ ਹਨ ਪਰ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਨੇ ਸਿੱਖ ਸਿਕਲੀਗਰ ਸਮਾਜ ਅਤੇ ਟੱਪਰੀਵਾਸ ਕਬੀਲੇ ਦੇ ਲੋਕਾਂ ਦੀ ਸਾਰ ਨਹੀਂ ਲਈ ਜਦੋਂ ਕਿ ਉਹ ਵੀ ਇਸ ਦੇਸ਼ ਦੇ ਵਾਸੀ ਹਨ ਤੇ ਇਨ੍ਹਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਇਨ੍ਹਾਂ ਦੀ ਗਿਣਤੀ ਕਈ ਕਰੋੜ ਅਤੇ ਪੰਜਾਬ ਵਿੱਚ ਕਈ ਲੱਖ ਹੈ।
ਇਸ ਲਈ ਇਨ੍ਹਾਂ ਦੀਆਂ ਸਮੱਸਿਆਵਾਂ ਉਠਾਉਣ ਲਈ ਲੋਕ ਸਭਾ ਚੋਣਾਂ ਖੁਦ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਜਿੰਦਰੇ ਠੀਕ ਕਰਦੇ ਹਨ ਤੇ ਮਗਰੋਂ ਪ੍ਰਚਾਰ ਲਈ ਨਿਕਲਦੇ ਹਨ।

Advertisement

Advertisement