ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ੋਨ ਪੱਧਰੀ ਮੁਕਾਬਲਿਆਂ ’ਚ ਝੁਨੇਰ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ

08:51 AM Aug 24, 2024 IST
ਝੁਨੇਰ ਸਕੂਲ ਦੇ ਜੇਤੂ ਰਹੇ ਵਿਦਿਆਰਥੀ ਅਧਿਆਪਕਾਂ ਨਾਲ।

ਮੁਕੰਦ ਸਿੰਘ ਚੀਮਾ
ਸੰਦੌੜ, 23 ਅਗਸਤ
ਗੁਰੂ ਹਰਿਰਾਇ ਮਾਡਲ ਸਕੂਲ ਝੁਨੇਰ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਕਰਵਾਏ ਗਏ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ, ਬਹੁਤ ਸਾਰੇ ਬੱਚੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ। ਪ੍ਰਿੰਸੀਪਲ ਊਸ਼ਾ ਰਾਣੀ ਨੇ ਦੱਸਿਆ ਕਿ ਅੰਡਰ-17 (ਲੜਕੇ) ਅਥਲੈਟਿਕਸ ਮੁਕਾਬਲਿਆਂ ਵਿੱਚੋਂ ਗੁਰਕੀਰਤ ਸਿੰਘ ਬਦੋਹਲ (ਫ਼ਰਵਾਲੀ) ਨੇ ਡਿਸਕਸ ਥਰੋ ਵਿੱਚੋਂ ਪਹਿਲਾ ਅਤੇ ਸ਼ਾਟ ਪੁੱਟ ਵਿੱਚੋਂ ਦੂਜਾ ਸਥਾਨ, ਹਰਮਨ ਸਿੰਘ ਕਲਿਆਣ ਨੇ ਡਿਸਕਸ ਥਰੋ ਵਿੱਚੋਂ ਤੀਸਰਾ, ਮਨਜੋਤ ਸਿੰਘ ਉੱਪਲ ਨੇ ਸ਼ਾਟ ਪੁੱਟ ਵਿੱਚੋਂ ਦੂਜਾ, ਪ੍ਰਦੀਪ ਸਿੰਘ ਝੁਨੇਰ ਨੇ 400 ਮੀਟਰ ਦੌੜ ਵਿੱਚ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 (ਲੜਕੀਆਂ) ਦੇ ਅਥਲੈਟਿਕਸ ਮੁਕਾਬਲਿਆਂ ਵਿੱਚੋਂ ਸ਼ਾਇਨਾ ਮਲਿਕ ਮਹੋਲੀ ਖੁਰਦ ਨੇ 400 ਮੀਟਰ ਅਤੇ 100 ਮੀਟਰ ਦੌੜ ਵਿੱਚ ਦੂਜਾ, ਹਰਜੋਤਪ੍ਰੀਤ ਕੌਰ ਬਿਸ਼ਨਗੜ੍ਹ ਨੇ ਲੰਬੀ ਛਾਲ ਵਿੱਚ ਪਹਿਲਾ, ਤਨਵੀਰ ਕੌਰ ਬਿਸ਼ਨਗੜ੍ਹ ਨੇ ਸ਼ਾਟ ਪੁੱਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ- 17 (ਲੜਕੀਆਂ) ਵਿੱਚੋਂ ਸਿਮਰਨਦੀਪ ਕੌਰ ਬਿਸ਼ਨਗੜ੍ਹ ਨੇ ਡਿਸਕਸ ਥਰੋ ਵਿੱਚੋਂ ਪਹਿਲਾ ਅਤੇ ਸ਼ਾਟ ਪੁੱਟ ਵਿੱਚੋਂ ਤੀਜਾ, ਐਲੀਜ਼ਾ ਸੇਖੋਂ ਨੇ ਸ਼ਾਟ ਪੁੱਟ ਵਿੱਚੋਂ ਪਹਿਲਾ, 200 ਮੀਟਰ ਦੌੜ ਵਿੱਚੋਂ ਤੀਜਾ, ਤਾਨੀਆ ਸੇਖੋਂ ਨੇ ਲੰਬੀ ਛਾਲ ਵਿੱਚੋਂ ਪਹਿਲਾ, 200 ਮੀਟਰ ਦੌੜ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 (ਲੜਕੀਆਂ) ਦੀ ਖੋ-ਖੋ ਦੀ ਟੀਮ ਜ਼ੋਨ ਵਿਚ ਦੂਜਾ ਸਥਾਨ ਹਾਸਲ ਕਰਦਿਆਂ ਰਾਜਵੀਰ ਕੌਰ ਮਹੋਲੀ ਖੁਰਦ, ਗੁਰਨੂਰ ਕੌਰ, ਸ਼ਾਇਨਾ ਮਲਿਕ, ਮਨਪ੍ਰੀਤ ਕੌਰ ਅਤੇ ਡਿੰਪਲਜੀਤ ਕੌਰ ਜ਼ਿਲ੍ਹੇ ਲਈ ਚੁਣੀਆਂ ਗਈਆਂ। ਅੰਡਰ-17 (ਲੜਕੀਆਂ) ਦੀ ਖੋ-ਖੋ ਟੀਮ ਨੇ ਜ਼ੋਨ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਅਤੇ ਤਾਨੀਆ ਸੇਖੋਂ ਜ਼ਿਲ੍ਹੇ ਲਈ ਚੁਣੀ ਗਈ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਡਾ. ਬੀਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ ਜੁਲਾਹਖੇੜੀ ਦੇ ਖਿਡਾਰੀਆਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 68ਵੀਆਂ ਗਰਮ ਰੁੱਤ ਖੇਡਾਂ ਵਿੱਚ ਮੱਲਾਂ ਮਾਰੀਆਂ। ਰੱਸਾਕਸ਼ੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੀਆਂ ਲੜਕੀਆਂ ਨੇ ਤਗ਼ਮੇ ਜਿੱਤੇ। ਜ਼ਿਕਰਯੋਗ ਹੈ ਕਿ ਰੱਸਾਕਸ਼ੀ ਜ਼ੋਨਲ ਖੇਡ ਮੁਕਾਬਲੇ ਵਿੱਚੋਂ ਲੜਕੀਆਂ ਨੇ ਅੰਡਰ-19 ਖੇਡ ਮੁਕਾਬਲੇ ਵਿੱਚੋਂ ਸੋਨ ਤਗ਼ਮਾ ਤੇ ਅੰਡਰ-14 ਵਿੱਚੋਂ ਕਾਂਸੇ ਦਾ ਤਗ਼ਮਾ ਜਿੱਤਦਿਆਂ ਇਲਾਕੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ, ਪ੍ਰਿੰਸੀਪਲ ਰਜਿੰਦਰ ਕੌਰ ਸੰਧੂ ਅਤੇ ਵਾਈਸ ਪ੍ਰਿੰਸੀਪਲ ਨੀਲਿਮਾ ਦੀਕਸ਼ਿਤ ਨੇ ਖਿਡਾਰੀਆਂ ਤੇ ਸਪੋਰਟਸ ਇੰਚਾਰਜ ਅਵਤਾਰ ਸਿੰਘ ਨੂੰ ਵਧਾਈ ਦਿੱਤੀ।

Advertisement

ਲੜਕੀਆਂ ਅੰਡਰ-19 ਅਤੇ ਅੰਡਰ-17 ਦੇ ਮੁਕਾਬਲੇ ’ਚ ਘਨੌਰ ਬਲਾਕ ਜੇਤੂ

ਪਟਿਆਲਾ (ਪੱਤਰ ਪ੍ਰੇਰਕ): ਜ਼ਿਲ੍ਹਾ ਪਟਿਆਲਾ ਦੇ ਜ਼ੋਨ ਪੱਧਰੀ ਗਰਮ ਰੁੱਤ ਖੇਡਾਂ ਦੇ ਮੁਕਾਬਲੇ ਪਟਿਆਲਾ ਦੇ ਵੱਖ ਵੱਖ ਸਥਾਨਾਂ ’ਤੇ ਕਰਵਾਏ ਜਾ ਰਹੇ ਹਨ। ਖੋ-ਖੋ ਲੜਕੀਆਂ ਦੇ ਅੰਡਰ 14, 17 ਅਤੇ 19 ਦੇ ਮੁਕਾਬਲੇ ਪੋਲੋ ਗਰਾਊਂਡ ਅਤੇ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿੱਚ ਹੋਏ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਕਿਹਾ ਕਿ ਖੋ-ਖੋ ਲੜਕੀਆਂ ਅੰਡਰ-19 ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਘਨੌਰ ਬਲਾਕ, ਦੂਜਾ ਸਥਾਨ ਬਲਾਕ ਪਟਿਆਲਾ-2 ਅਤੇ ਤੀਜਾ ਸਥਾਨ ਬਲਾਕ ਪਾਤੜਾਂ ਨੇ ਪ੍ਰਾਪਤ ਕੀਤਾ। ਖੋ-ਖੋ ਲੜਕੀਆਂ ਅੰਡਰ-17 ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਘਨੌਰ ਬਲਾਕ, ਦੂਜਾ ਸਥਾਨ ਬਲਾਕ ਪਟਿਆਲਾ-1 ਅਤੇ ਤੀਜਾ ਸਥਾਨ ਬਲਾਕ ਪਾਤੜਾਂ ਨੇ ਪ੍ਰਾਪਤ ਕੀਤਾ। ਖੋ-ਖੋ ਲੜਕੀਆਂ ਅੰਡਰ-14 ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਮਾਣਾ-1 ਬਲਾਕ ਨੇ, ਦੂਜਾ ਸਥਾਨ ਬਲਾਕ ਘਨੌਰ ਨੇ ਅਤੇ ਤੀਜਾ ਸਥਾਨ ਬਲਾਕ ਪਟਿਆਲਾ-2 ਨੇ ਪ੍ਰਾਪਤ ਕੀਤਾ। ਜੇਤੂ ਟੀਮਾਂ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਰਵਿੰਦਰਪਾਲ ਸਿੰਘ ਅਤੇ ਹਰਮਨਦੀਪ ਕੌਰ ਸੈਕਸ਼ਨ ਅਫ਼ਸਰ ਨੇ ਵਧਾਈ ਦਿੱਤੀ।

Advertisement
Advertisement