ਝਾਰਖੰਡ: ਸੁਰੱਖਿਆ ਬਲਾਂ ਵੱਲੋਂ ਨਕਸਲੀ ਸੰਗਠਨ ਦੇ ਦੋ ਇਨਾਮੀ ਆਗੂ ਢੇਰ
09:33 AM May 24, 2025 IST
ਰਾਂਚੀ, 24 ਮਈ
Advertisement
ਸੁਰੱਖਿਆ ਬਲਾਂ ਨੇ ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਝਾਰਖੰਡ ਜਨ ਮੁਕਤੀ ਪਰੀਸ਼ਦ ਦੇ ਦੋ ਦਹਿਸ਼ਤੀ ਆਗੂਆਂ ਨੂੰ ਢੇਰ ਕੀਤਾ ਹੈ। ਇਹ ਆਗੂ ਭਗੌੜੇ ਨਕਸਲੀ ਸੰਗਠਨ ਨਾਲ ਸਬੰਧਤ ਸਨ, ਜਿਨ੍ਹਾਂ ਵਿੱਚੋਂ ਇੱਕ ਉੱਤੇ 10 ਲੱਖ ਰੁਪਏ ਅਤੇ ਦੂਜੇ ਉੱਤੇ 5 ਲੱਖ ਰੁਪਏ ਦਾ ਇਨਾਮ ਸੀ। ਸੂਤਰਾਂ ਨੇ ਦੱਸਿਆ ਕਿ ਇਸ ਸਮੂਹ ਦੇ ਇੱਕ ਹੋਰ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਇੱਕ ਇੰਸਾਸ ਰਾਈਫਲ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਪੱਪੂ ਲੋਹਾਰਾ ਅਤੇ ਪ੍ਰਭਾਤ ਗੰਝੂ ਦੋਹਾਂ ਤੇ ਕ੍ਰਮਵਾਰ 10 ਲੱਖ ਅਤੇ 5 ਲੱਖ ਰੁਪਏ ਦਾ ਇਨਾਮ ਸੀ, ਨੂੰ ਢੇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਭਗੌੜੇ ਨਕਸਲੀ ਸੰਗਠਨ ਝਾਰਖੰਡ ਜਨ ਮੁਕਤੀ ਪਰੀਸ਼ਦ ਦੇ ਆਗੂ ਸਨ। ਅਧਿਕਾਰੀਆਂ ਅਨੁਸਾਰ ਕਾਰਵਾਈ ਅਜੇ ਵੀ ਜਾਰੀ ਹੈ। -ਪੀਟੀਆਈ
Advertisement
Advertisement