ਝਾਰਖੰਡ: ਸਾਬਕਾ ਮੁੱਖ ਮੰਤਰੀ ਸੋਰੇਨ ਦੀ ਪਤਨੀ ਕਲਪਨਾ ਨੇ ਗਾਂਧੇ ਜ਼ਿਮਨੀ ਚੋਣ ਜਿੱਤੀ
07:26 AM Jun 05, 2024 IST
Advertisement
ਝਾਰਖੰਡ:
Advertisement
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਵਿਧਾਨ ਸਭਾ ਹਲਕਾ ਗਾਂਧੇ ਦੀ ਜ਼ਿਮਨੀ ਚੋਣ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਦਿਲੀਪ ਕੁਮਾਰ ਵਰਮਾ ਤੋਂ 27,149 ਵੋਟਾਂ ਦੇ ਫ਼ਰਕ ਨਾਲ ਜਿੱਤ ਗਏ ਹਨ। ਇਹ ਸੀਟ ਜੇਐੱਮਐੱਮ ਦੇ ਵਿਧਾਇਕ ਸਰਫਰਾਜ਼ ਅਹਿਮਦ ਵੱਲੋਂ ਅਸਤੀਫ਼ਾ ਦੇਣ ਕਾਰਨ ਖਾਲੀ ਹੋ ਗਈ ਸੀ। ਕਲਪਨਾ ਸੋਰੇਨ ਨੇ ਜਿੱਤ ਮਗਰੋਂ ਕਿਹਾ, ‘ਮੈਂ ਲੋਕਾਂ ਵੱਲੋਂ ਦਿੱਤੇ ਸਮਰਥਨ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕਰਦੀ ਹਾਂ... ਮੈਂ ਦਿਸੋਮ ਗੁਰੂ ਸ਼ਿਬੂ ਸੋਰੇਨ ਜੀ, ਹੇਮੰਤ ਜੀ... ਦਾ ਵੀ ਧੰਨਵਾਦ ਕਰਦੀ ਹਾਂ... ਮੈਂ ਲੋਕਾਂ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੀ।’ -ਪੀਟੀਆਈ
Advertisement
Advertisement