ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝਾਰਖੰਡ ਚੋਣਾਂ: ਇੰਡੀਆ ਗੱਠਜੋੜ ਵੱਲੋਂ 10 ਲੱਖ ਨੌਕਰੀਆਂ ਦਾ ਵਾਅਦਾ

07:36 AM Nov 06, 2024 IST
ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਹੋਰ। -ਫੋਟੋ: ਏਐੱਨਆਈ

ਰਾਂਚੀ, 5 ਨਵੰਬਰ
‘ਇੰਡੀਆ’ ਗੱਠਜੋੜ ਨੇ ਅੱਜ ਝਾਰਖੰਡ ਅਸੈਂਬਲੀ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਨੌਜਵਾਨਾਂ ਲਈ 10 ਲੱਖ ਨੌਕਰੀਆਂ ਤੇ ਗਰੀਬਾਂ ਲਈ 15 ਲੱਖ ਰੁਪਏ ਦੇ ਸਿਹਤ ਬੀਮੇ ਦਾ ਵਾਅਦਾ ਕੀਤਾ ਹੈ। ਗੱਠਜੋੜ ਦੇ ਚੋਣ ਮੈਨੀਫੈਸਟੋ ਵਿੱਚ 7 ਗਾਰੰਟੀਆਂ ਵੀ ਸ਼ਾਮਲ ਹਨ, ਜਿਸ ਵਿੱਚ ਸਮਾਜਿਕ ਨਿਆਂ ਯਕੀਨੀ ਬਣਾਉਣ ਲਈ ਰਾਖਵੇਂਕਰਨ ਨੂੰ ਅਨੁਸੂਚਿਤ ਕਬੀਲਿਆਂ ਲਈ 26 ਤੋਂ ਫ਼ੀਸਦ ਤੋਂ ਵਧਾ ਕੇ 28 ਫ਼ੀਸਦ ਕਰਨ, ਐੱਸਸੀ ਲਈ 10 ਤੋਂ 12 ਫ਼ੀਸਦ ਅਤੇ ਓਬੀਸੀ ਲਈ 14 ਫ਼ੀਸਦ ਤੋਂ ਵਧਾ ਕੇ 28 ਫ਼ੀਸਦ ਕਰਨ ਦਾ ਵਾਅਦਾ ਕੀਤਾ ਗਿਆ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਆਰਜੇਡੀ ਦੇ ਜੇ.ਪੀ. ਯਾਦਵ ਨੇ ਸਾਂਝੇ ਤੌਰ ’ਤੇ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਆਖਿਆ, ‘‘ਇੰਡੀਆ ਗੱਠਜੋੜ ਨੌਜਵਾਨਾਂ ਲਈ 10 ਲੱਖ ਨੌਕਰੀਆਂ ਅਤੇ ਗਰੀਬਾਂ ਲਈ 15 ਲੱਖ ਰੁਪਏ ਦਾ ਸਿਹਤ ਬੀਮਾ ਯਕੀਨੀ ਬਣਾਏਗਾ।’’ ਖੜਗੇ ਨੇ ਕਿਹਾ, ‘‘ਅਸੀਂ ਜਦੋਂ ਵੀ ਕਿਸੇ ਗਾਰੰਟੀ ਦੀ ਗੱਲ ਕਰਦੇ ਹਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਰੰਤ ਇਸ ਦੀ ਆਲੋਚਨਾ ਕਰਦੇ ਹਨ। ਪ੍ਰਧਾਨ ਮੰਤਰੀ ਇੱਥੇ ਆਏ ਅਤੇ ਆਪਣੇ ਭਾਸ਼ਣ ’ਚ ਮੇਰਾ ਨਾਮ ਲੈਂਦਿਆਂ ਆਖਿਆ ਕਿ ਕਾਂਗਰਸ ਦੀਆਂ ਗਾਰੰਟੀਆਂ ਦੀ ਕੋਈ ਭਰੋਸੇਯੋਗਤਾ ਨਹੀਂ ਹੈ। ਪਰ ਕਾਂਗਰਸ ਸਾਰੀਆਂ ਗਾਰੰਟੀਆਂ ਪੂਰੀਆਂ ਕਰਦੀ ਹੈ ਜਦਕਿ ਮੋਦੀ ਦੀਆਂ ਗਾਰੰਟੀਆਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ।’’ ਇੰਡੀਆ ਗੱਠਜੋੜ ਨੇ ਝਾਰਖੰਡ ’ਚ ਗਰੀਬਾਂ ਨੂੰ ਪ੍ਰਤੀ ਮਹੀਨਾ ਮਿਲਦਾ ਮੁਫ਼ਤ ਰਾਸ਼ਨ 5 ਕਿੱਲੋ ਤੋਂ ਵਧਾ ਕੇ 7 ਕਿੱਲੋ ਕਰਨ ਅਤੇ ਗੈਸ ਸਿਲੰਡਰ 450 ਰੁਪਏ ’ਚ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ। -ਪੀਟੀਆਈ

Advertisement

ਭਾਜਪਾ ਝਾਰਖੰਡ ਦਾ ਕੋਲਾ ਲੁੱਟਣ ਦੀ ਕੋਸ਼ਿਸ਼ ’ਚ: ਖੜਗੇ

ਰਾਂਚੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਦਾ ਝਾਰਖੰਡ ਦੇ ਲੋਕਾਂ ਦੀ ਭਲਾਈ ਯਕੀਨੀ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਝਾਰਖੰਡ ਦੇ ਕੋਲੇ ਅਤੇ ਹੋਰ ਖਣਿਜ ਸਰੋਤਾਂ ਨੂੰ ਲੁੱਟਣ ਦੇ ਇਰਾਦੇ ਨਾਲ ਸੂਬੇ ਦੀ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਂਡੂ ਵਿੱਚ ਚੋਣ ਰੈਲੀ ’ਚ ਸ੍ਰੀ ਖੜਗੇ ਨੇ ਦਾਅਵਾ ਕੀਤਾ ਕਿ ਚੋਣ ਲੜਨ ਵਾਲੇ ਝਾਰਖੰਡ ਵਿੱਚ ਇਕੱਠੇ ਹੋਏ ਭਾਜਪਾ ਆਗੂਆਂ ਦੀ ਗਿਣਤੀ ‘ਉਮੀਦਵਾਰਾਂ ਦੀ ਕੁੱਲ ਗਿਣਤੀ ਤੋਂ ਵੱਧ’ ਹੈ, ਜੋ ਇਹ ਦਰਸਾਉਂਦੀ ਹੈ ਕਿ ਪਾਰਟੀ ‘ਆਦਿਵਾਸੀ ਮੁੱਖ ਮੰਤਰੀ ਦੇ ਹੱਥੋਂ ਸੱਤਾ ਖੋਹਣਾ ਚਾਹੁੰਦੀ ਹੈ।’ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਝੂਠ ਦਾ ਸਰਦਾਰ’ ਵੀ ਦੱਸਿਆ। ਉਨ੍ਹਾਂ ਦੋਸ਼ ਲਾਇਆ, ‘ਭਾਜਪਾ ਦੀ ਨਜ਼ਰ ਝਾਰਖੰਡ ਦੇ ‘ਕਾਲੇ ਸੋਨੇ’ (ਕੋਲੇ) ਉਪਰ ਹੈ ਅਤੇ ਉਹ ਸੂਬੇ ਦੇ ਖਣਿਜ ਸਰੋਤਾਂ ਨੂੰ ਲੁੱਟਣਾ ਚਾਹੁੰਦੀ ਹੈ।’ ਖੜਗੇ ਨੇ ਕਿਹਾ ਕਿ ਭਾਜਪਾ ਸੂਬੇ ਦੀ ਸੱਤਾ ਖੋਹਣਾ ਚਾਹੁੰਦੀ ਹੈ ਪਰ ਕੋਈ ਵੀ ਹੇਮੰਤ ਸੋਰੇਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਹਿੰਮਤ ਨਹੀਂ ਕਰ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਸੋਰੇਨ ਇੱਕ ਵਾਰ ਫਿਰ ਝਾਰਖੰਡ ਦੇ ਮੁੱਖ ਮੰਤਰੀ ਬਣਨਗੇ। -ਪੀਟੀਆਈ

Advertisement
Advertisement