ਝਾਰਖੰਡ: ਈਡੀ ਵੱਲੋਂ ਬੋਕਾਰੋ ਜੰਗਲਾਤ ਜ਼ਮੀਨ ਕੇਸ ਵਿਚ ਝਾਰਖੰਡ ਤੇ ਬਿਹਾਰ ’ਚ ਛਾਪੇ
10:14 AM Apr 22, 2025 IST
ਰਾਂਚੀ, 22 ਅਪਰੈਲ
ਐੱਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਕਥਿਤ ਬੋਕਾਰੋ ਜੰਗਲਾਤ ਜ਼ਮੀਨ ਘੁਟਾਲੇ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਨੂੰ ਲੈ ਕੇ ਝਾਰਖੰਡ ਅਤੇ ਬਿਹਾਰ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।
Advertisement
ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਗੁਆਂਢੀ ਰਾਜਾਂ ਵਿੱਚ ਕਰੀਬ 16 ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਜੰਗਲਾਤ ਜ਼ਮੀਨ ਘੁਟਾਲੇ ਵਿੱਚ ਬੋਕਾਰੋ ਦੇ ਮੌਜਾ ਤੇਤੁਲੀਆ ਵਿਖੇ 103 ਏਕੜ ਸੁਰੱਖਿਅਤ ਜੰਗਲਾਤ ਜ਼ਮੀਨ ’ਤੇ ‘ਧੋਖਾਧੜੀ’ ਨਾਲ ਕਬਜ਼ਾ ਕਰਨ ਅਤੇ ਗੈਰ-ਕਾਨੂੰਨੀ ਵਿਕਰੀ ਸ਼ਾਮਲ ਹੈ। -ਪੀਟੀਆਈ
Advertisement
Advertisement