ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਂਗਰਸ ਲਈ ਝਾਰਖੰਡ ਭ੍ਰਿਸ਼ਟਾਚਾਰ ਦਾ ਏਟੀਐੱਮ: ਸ਼ਾਹ

07:11 AM May 25, 2024 IST
ਆਰਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ

ਜਾਮਤਾੜਾ(ਝਾਰਖੰਡ)/ਆਰਾ(ਬਿਹਾਰ), 24 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਝਾਰਖੰਡ ਨੂੰ ‘ਭ੍ਰਿਸ਼ਟਾਚਾਰ ਦੇ ਏਟੀਐੱਮ’ ਵਜੋਂ ਦੇਖਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਤੇ ਹੇਮੰਤ ਸੋਰੇਨ ਦੀ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਇਕ ਦੂਜੇ ਨਾਲ ਮੁਕਾਬਲਾ ਕਰ ਰਹੀਆਂ ਹਨ। ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਨਕਸਲੀਆਂ ਤੋਂ ਮੁਕਤ ਕੀਤਾ। ਸ਼ਾਹ ਨੇ ਅੱਜ ਜਾਮਤਾੜਾ ਤੇ ਬਿਹਾਰ ਦੇ ਆਰਾ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਜਾਮਤਾੜਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘‘ਕਾਂਗਰਸ ਲਈ ਝਾਰਖੰਡ ਉਸ ਦਾ ਵੋਟ ਬੈਂਕ, ਸੰਪਤੀ, ਜ਼ਮੀਨੀਂ ਬੈਂਕ ਤੇ ਭ੍ਰਿਸ਼ਟਾਚਾਰ ਦਾ ਏਟੀਐੱਮ ਹੈ... ਹੇਮੰਤ ਸੋਰੇਨ ਸਣੇ ਭ੍ਰਿਸ਼ਟ ਜੇਐੱਮਐੱਮ ਆਗੂ ਕਾਂਗਰਸ ਦੀ ਗੋਦੀ ਵਿਚ ਬੈਠੇ ਹਨ।’’ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਨਾ ਸਿਰਫ਼ ਨਕਸਲੀਆਂ ਬਲਕਿ ਝਾਰਖੰਡ ਵਿਚ ਬੁੜਾ ਪਹਾੜ ਦੇ ਲਾਲ ਬਾਗ਼ੀਆਂ ਤੋ ਵੀ ਮੁਕਤ ਕੀਤਾ ਤੇ ‘ਆਦਿਵਾਸੀਆਂ ਨੂੰ ਨਿਆਂ’ ਦਿਵਾਇਆ। ਬਿਹਾਰ ਦੇ ਆਰਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਆਰਜੇਡੀ ਆਗੂ ਲਾਲੂ ਪ੍ਰਸਾਦ ਯਾਦਵ ਨੇ ਨਾ ਪੱਛੜੀਆਂ ਜਾਤਾਂ ਤੇ ਨਾ ‘ਯਾਦਵਾਂ’ ਦੀ ਭਲਾਈ ਲਈ ਕੁਝ ਕੀਤਾ ਹੈ। ’ -ਪੀਟੀਆਈ

Advertisement

Advertisement
Advertisement