For the best experience, open
https://m.punjabitribuneonline.com
on your mobile browser.
Advertisement

ਝਾਰਖੰਡ ਨਕਦੀ ਮਾਮਲਾ: ਈਡੀ ਵੱਲੋਂ ਮੰਤਰੀ ਦਾ ਸਕੱਤਰ ਤੇ ਉਸ ਦਾ ਘਰੇਲੂ ਸਹਾਇਕ ਗ੍ਰਿਫ਼ਤਾਰ

06:52 AM May 08, 2024 IST
ਝਾਰਖੰਡ ਨਕਦੀ ਮਾਮਲਾ  ਈਡੀ ਵੱਲੋਂ ਮੰਤਰੀ ਦਾ ਸਕੱਤਰ ਤੇ ਉਸ ਦਾ ਘਰੇਲੂ ਸਹਾਇਕ ਗ੍ਰਿਫ਼ਤਾਰ
Advertisement

ਰਾਂਚੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇੱਕ ਫਲੈਟ ’ਚੋਂ 32 ਕਰੋੜ ਰੁਪਏ ਤੋਂ ਵੱਧ ਨਕਦੀ ਮਿਲਣ ਦੇ ਮਾਮਲੇ ’ਚ ਅੱਜ ਝਾਰਖੰਡ ਦੇ ਦਿਹਾਤੀ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਤੇ ਉਸ ਦੇ ਘਰੇਲੂ ਸਹਾਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਸੂਬੇ ’ਚ ਪੰਜ ਥਾਵਾਂ ’ਤੇ ਨਵੇਂ ਸਿਰਿਓਂ ਤਲਾਸ਼ੀ ਵੀ ਲਈ ਅਤੇ ਰਾਜੀਵ ਕੁਮਾਰ ਨਾਂ ਦੇ ਠੇਕੇਦਾਰ ਤੋਂ 1.5 ਕਰੋੜ ਰੁੁਪਏ ਜ਼ਬਤ ਕੀਤੇ ਹਨ। ਸੂਤਰਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ’ਚ ਕੁੱਲ 36.75 ਕਰੋੜ ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਮੁਤਾਬਕ ਸੰਜੀਵ ਲਾਲ ਅਤੇ ਉਸ ਦੇ ਘਰੇਲੂ ਸਹਾਇਕ ਜਹਾਂਗੀਰ ਆਲਮ ਤੋਂ ਸਾਰੀ ਰਾਤ ਪੁੱਛ-ਪੜਤਾਲ ਮਗਰੋਂ ਦੋਵਾਂ ਨੂੰ ਕਾਲਾ ਧਨ ਸਫ਼ੇਦ ਕਰਨ ਤੋਂ ਰੋਕਣ ਸਬੰਧੀ ਕਾਨੂੰਨ (ਪੀਐੱਮਐੱਲਏ) ਤਹਿਤ ਹਿਰਾਸਤ ’ਚ ਲਿਆ ਗਿਆ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×