For the best experience, open
https://m.punjabitribuneonline.com
on your mobile browser.
Advertisement

ਝਾਰਖੰਡ: 11000 ਵੋਲਟ ਤਾਰ ਨਾਲ ਖਹਿਣ ਕਾਰਨ ਬੱਸ ਨੂੰ ਅੱਗ ਲੱਗੀ, ਦੋ ਜ਼ਖ਼ਮੀ

11:42 AM Jun 22, 2024 IST
ਝਾਰਖੰਡ  11000 ਵੋਲਟ ਤਾਰ ਨਾਲ ਖਹਿਣ ਕਾਰਨ ਬੱਸ ਨੂੰ ਅੱਗ ਲੱਗੀ  ਦੋ ਜ਼ਖ਼ਮੀ
Advertisement

ਦੁਮਕਾ, 22 ਜੂਨ
ਝਾਰਖੰਡ ਦੇ ਦੁਮਕਾ ਜ਼ਿਲ੍ਹੇ 'ਚ ਅੱਜ ਸਵੇਰੇ 11000 ਵੋਲਟ ਤਾਰ ਨਾਲ ਖਹਿਣ ਕਾਰਨ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ। ਬੱਸ ਨੂੰ ਅੱਗ ਲੱਗਣ ਬਾਅਦ ਡਰਾਈਵਰ ਅਤੇ ਕੰਡਕਟਰ ਨੇ ਆਪਣੀ ਜਾਨ ਬਚਾਉਣ ਲਈ ਬੱਸ ਤੋਂ ਛਾਲ ਮਾਰ ਦਿੱਤੀ ਅਤੇ ਜ਼ਖਮੀ ਹੋ ਗਏ। ਇਨ੍ਹਾਂ ਦੋਵਾਂ ਤੋਂ ਇਲਾਵਾ ਘਟਨਾ ਸਮੇਂ ਬੱਸ ਵਿੱਚ ਹੋਰ ਕੋਈ ਨਹੀਂ ਸੀ। ਇਹ ਬੱਸ ਵਿਆਹ ਸਮਾਗਮ ਲਈ ਬੁੱਕ ਕੀਤੀ ਗਈ ਸੀ ਅਤੇ ਬਾਰਾਤੀਆਂ ਨੂੰ ਲੈਣ ਜਾ ਰਹੀ ਸੀ। ਇਕ ਵਿਅਕਤੀ ਨੇ ਦੱਸਿਆ ਕਿ ਤਾਰ ਸਿਰਫ਼ ਅੱਠ ਫੁੱਟ ਦੀ ਉਚਾਈ ’ਤੇ ਸੀ ਤੇ ਇਸ ਨੂੰ ਚੁੱਕਣ ਲਈ ਵਿਭਾਗ ਨੂੰ ਕਈ ਵਾਰ ਕਿਹਾ ਸੀ।

Advertisement

Advertisement
Advertisement
Author Image

Advertisement