ਨਾਜ਼ੀਆਂ ਵੱਲੋਂ ਕੈਦੀਆਂ ਤੋਂ ਜ਼ਬਤ ਕੀਤੇ ਗਹਿਣੇ ਵਾਰਸਾਂ ਨੂੰ ਮੋੜੇ
ਵਾਰਸਾ (ਪੋਲੈਂਡ):
ਜਰਮਨੀ ਦੇ ਏਰੋਲਸਨ ਆਰਕਾਈਵਜ਼ ਸੈਂਟਰ ਨੇ ਨਾਜ਼ੀਆਂ ਵੱਲੋਂ ਪੋਲੈਂਡ ਦੇ ਕੈਪਾਂ ਵਿਚੋਂ ਕੈਦੀਆਂ ਤੋਂ ਜ਼ਬਤ ਕੀਤੇ ਗਹਿਣੇ 80 ਸਾਲਾਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਾਪਸ ਕੀਤੇ ਹਨ। ਗਹਿਣੇ ਵਾਪਸ ਪ੍ਰਾਪਤ ਕਰਨ ਵਾਲਿਆਂ ਵਿੱੱਚ ਸਟੈਨਿਸਲਾਵਾ ਵੈਸਿਲੇਵਸਕਾ ਦਾ ਪਰਿਵਾਰ ਵੀ ਸ਼ਾਮਲ ਹੈ। ਵੈਸਿਲੇਵਸਕਾ 42 ਸਾਲਾਂ ਦੀ ਸੀ, ਜਦੋਂ ਨਾਜ਼ੀ ਜਰਮਨ ਸਿਪਾਹੀਆਂ ਨੇ ਉਸ ਨੂੰ ਵਾਰਸਾ ਵਿੱਚੋਂ 31 ਅਗਸਤ 1944 ਨੂੰ ਫੜ ਕੇ ਰੈਵਨੇਸਬਰੁੱਕ ’ਚ ਔਰਤਾਂ ਦੇ ਧਿਆਨ ਕੇਂਦਰ ਕੈਂਪ ’ਚ ਭੇਜ ਦਿੱਤਾ ਸੀ। ਉਥੋਂ ਵੈਸਿਲੇਵਸਕਾ ਨੂੰ ਨਿਊਐਂਗੈਮੇ ਦੇ ਜਬਰੀ ਮਜ਼ਦੂਰੀ ਕੈਂਪ ’ਚ ਭੇਜਿਆ ਗਿਆ, ਜਿੱਥੇ ਉਸ ਨੂੰ ਕੈਦੀ ਨੰਬਰ 7257 ਦਿੱਤਾ ਗਿਆ ਤੇ ਉਸ ਦਾ ਕੀਮਤੀ ਸਾਮਾਨ ਜ਼ਬਤ ਕਰ ਲਿਆ। ਏਰੋਲਸਨ ਆਰਕਾਈਵਜ਼ ਸੈਂਟਰ ਨੇ ਵਾਰਸਾ ਵਿੱਚ ਸਮਾਗਮ ਦੌਰਾਨ ਸਟੈਨਿਸਲਾਵਾ ਵੈਸਿਲੇਵਸਕਾ ਦੇ ਗਹਿਣੇ ਉਸ ਦੀ ਪੋਤੇ ਤੇ ਪੜਪੋੜਤੀ ਨੂੰ ਸੌਂਪੇ। ਸਮਾਗਮ ਮੌਕੇ ਨਾਜ਼ੀ ਕੈਂਪਾਂ ’ਚ ਕੈਦ ਰਹੇ ਪੋਲੈਂਡ ਦੇ 12 ਕੈਦੀਆਂ ਦਾ ਸਾਮਾਨ ਉਨ੍ਹਾਂ ਪਰਿਵਾਰਾਂ ਨੂੰ ਵਾਪਸ ਕੀਤਾ ਗਿਆ, ਜਿਥੇ ਕੁਝ ਲੋਕ ਭਾਵੁਕ ਵੀ ਹੋ ਗਏ। -ਏਪੀ