ਚੋਣ ਕਮਿਸ਼ਨ ਵੱਲੋਂ ਵਾਹਨ ਵਿੱਚੋਂ 139 ਕਰੋੜ ਰੁਪਏ ਦੇ ਗਹਿਣੇ ਜ਼ਬਤ
06:20 PM Oct 25, 2024 IST
Advertisement
ਪੁਣੇ, 25 ਅਕਤੂਬਰ
ਇੱਥੇ ਚੋਣ ਕਮਿਸ਼ਨ ਦੀ ਇੱਕ ਜਾਂਚ ਟੀਮ ਨੇ ਇਕ ਵਾਹਨ ਵਿਚੋਂ 139 ਕਰੋੜ ਦੇ ਗਹਿਣੇ ਜ਼ਬਤ ਕੀਤੇ ਹਨ। ਇਹ ਵਾਹਨ ਲੌਜਿਸਟਿਕ ਸੇਵਾ ਫਰਮ ਨਾਲ ਸਬੰਧਤ ਹੈ। ਦੂਜੇ ਪਾਸੇ ਸ਼ਹਿਰ ਦੀ ਫਰਮ ਨੇ ਦਾਅਵਾ ਕੀਤਾ ਹੈ ਕਿ ਇਹ ਖੇਪ ਉਸ ਦੀ ਹੈ ਤੇ ਇਸ ਸਬੰਧੀ ਸਾਰੇ ਦਸਤਾਵੇਜ਼ ਮੌਜੂਦ ਹਨ। ਦੱਸਣਾ ਬਣਦਾ ਹੈ ਕਿ ਮਹਾਰਾਸ਼ਟਰ ਵਿਚ ਵਿਧਾਨ ਸਭਾ ਚੋਣਾਂ 20 ਨਵੰਬਰ ਨੂੰ ਹੋਣੀਆਂ ਹਨ ਤੇ ਇਸ ਸਬੰਧ ਵਿਚ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲੀਸ ਦੇ ਡਿਪਟੀ ਕਮਿਸ਼ਨਰ (ਜ਼ੋਨ 2) ਸਮਾਰਟਨਾ ਪਾਟਿਲ ਨੇ ਕਿਹਾ ਕਿ ਸੀਕਵਲ ਗਲੋਬਲ ਪ੍ਰੀਸ਼ੀਅਸ ਲੌਜਿਸਟਿਕਸ ਨਾਲ ਸਬੰਧਤ ਇੱਕ ਵਾਹਨ ਨੂੰ ਸਹਿਕਾਰਨਗਰ ਖੇਤਰ ਵਿੱਚ ਰੋਕਿਆ ਗਿਆ ਸੀ। ਪੁੱਛਗਿੱਛ ਕਰਨ ’ਤੇ ਪਤਾ ਲੱਗਿਆ ਕਿ ਵਾਹਨ ਦੇ ਬਕਸਿਆਂ ਵਿਚ ਗਹਿਣੇ ਸਨ ਅਤੇ ਇਹ ਗਹਿਣੇ ਮੁੰਬਈ ਤੋਂ ਲਿਆਂਦੇ ਗਏ ਸਨ। ਪੁਲੀਸ ਤੇ ਵਿਸ਼ੇਸ਼ ਟੀਮ ਨੇ ਇਸ ਬਾਰੇ ਆਮਦਨ ਕਰ ਵਿਭਾਗ ਅਤੇ ਚੋਣ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਪੀਟੀਆਈ
Advertisement
Advertisement
Advertisement