For the best experience, open
https://m.punjabitribuneonline.com
on your mobile browser.
Advertisement

‘ਜੀਵਨ ਜੁਗਤਿ ਸਮਾਗਮ’ ਭਲਕ ਤੋਂ

06:06 AM Aug 03, 2024 IST
‘ਜੀਵਨ ਜੁਗਤਿ ਸਮਾਗਮ’ ਭਲਕ ਤੋਂ
Advertisement

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 2 ਅਗਸਤ
ਗੁਰੂ ਨਗਰੀ ਅੰਮ੍ਰਿਤਸਰ ਵਿੱਚ 41 ਵਰ੍ਹਿਆਂ ਤੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਧਾਰਮਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ (ਰਜਿ.) ਵੱਲੋਂ ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਤੇ ਹੋਰ ਧਾਰਮਿਕ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਤੰਬਰ ਨੂੰ ਆ ਰਹੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ‘ਜੀਵਨ ਜੁਗਤਿ ਸਮਾਗਮ-2024’ ਦੀ ਲੜੀ ਇਸ ਵਾਰ 4 ਅਗਸਤ ਤੋਂ 4 ਸਤੰਬਰ ਤੱਕ ਵੱਖ-ਵੱਖ ਥਾਵਾਂ ’ਤੇ ਚਲਾਈ ਜਾਵੇਗੀ। ਸੰਸਥਾ ਦੇ ਸਰਪ੍ਰਸਤ ਭਾਈ ਜਸਬੀਰ ਸਿੰਘ ਬੈਂਕ ਵਾਲਿਆਂ ਨੇ ਦੱਸਿਆ ਕਿ ਪਹਿਲਾ ਸਮਾਗਮ ਭਾਈ ਵੀਰ ਸਿੰਘ ਹਾਲ ਲਾਰੈਂਸ ਰੋਡ ਵਿਖੇ 4 ਅਗਸਤ ਨੂੰ ਸਵੇਰੇ 7.00 ਤੋਂ 10-00 ਵਜੇ ਤੱਕ ਹੋਵੇਗਾ। ਇਸ ਵੱਖ-ਵੱਖ ਗੁਰਬਾਣੀ ਵਿਸ਼ਿਆਂ `ਤੇ ਲਗਾਤਾਰ 35 ਜੀਵਨ ਜੁਗਤਿ ਸਮਾਗਮ ਕਰਵਾਏ ਜਾਣਗੇ।

Advertisement

Advertisement
Author Image

sukhwinder singh

View all posts

Advertisement
Advertisement
×