jet crashes into San Diego: ਸਾਂ ਡਿਆਗੋ ਵਿੱਚ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ; ਕਈ ਮੌਤਾਂ
12:20 PM May 23, 2025 IST
ਸਾਂ ਡਿਆਗੋ, 23 ਮਈ
ਇੱਥੇ ਇੱਕ ਸੰਗੀਤਕ ਏਜੰਟ ਅਤੇ ਪੰਜ ਹੋਰਾਂ ਨੂੰ ਲੈ ਕੇ ਜਾ ਰਿਹਾ ਇੱਕ ਪ੍ਰਾਈਵੇਟ ਜੈੱਟ ਧੁੰਦ ਦੇ ਮੌਸਮ ਵਿੱਚ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਕਈ ਜਣਿਆਂ ਦੀ ਮੌਤ ਹੋ ਗਈ। ਇਹ ਜੈਟ ਹਾਦਸਾਗ੍ਰਸਤ ਹੋਣ ਤੋਂ ਬਾਅਦ ਰਿਹਾਇਸ਼ ਖੇਤਰ ਵਿਚ ਡਿੱਗ ਗਿਆ ਜਿਸ ਕਾਰਨ ਕਈ ਵਾਹਨ ਵੀ ਨੁਕਸਾਨੇ ਗਏ। ਇਹ ਜਾਣਕਾਰੀ ਸਾਂ ਡਿਆਗੋ ਦੇ ਪੁਲੀਸ ਮੁਖੀ ਸਕਾਟ ਵਾਹਲ ਨੇ ਦਿੱਤੀ। ਪੁਲੀਸ ਅਧਿਕਾਰੀ ਐਂਥਨੀ ਕੈਰਾਸਕੋ ਨੇ ਕਿਹਾ ਕਿ ਇਸ ਜਹਾਜ਼ ਦੇ ਡਿੱਗਣ ਤੋਂ ਬਾਅਦ ਰਿਹਾਇਸ਼ੀ ਖੇਤਰ ਦੇ ਕਿਸੇ ਵਸਨੀਕ ਦੀ ਮੌਤ ਨਹੀਂ ਹੋਈ ਪਰ ਅੱਠ ਜਣਿਆਂ ਨੂੰ ਧੂੰਏਂ ਵਿਚ ਸਾਹ ਲੈਣ ਅਤੇ ਸੱਟ ਫੇਟ ਲੱਗਣ ’ਤੇ ਹਸਪਤਾਲ ਲਿਜਾਇਆ ਗਿਆ।
Advertisement
Advertisement