For the best experience, open
https://m.punjabitribuneonline.com
on your mobile browser.
Advertisement

ਹਮਾਯੂੰਪੁਰ ਦੇ ਜੀਵਨਜੋਤ ਨੇ ਨਵੋਦਿਆ ਦਾ ਦਾਖਲਾ ਟੈਸਟ ਕੀਤਾ ਪਾਸ

06:53 AM Apr 05, 2024 IST
ਹਮਾਯੂੰਪੁਰ ਦੇ ਜੀਵਨਜੋਤ ਨੇ ਨਵੋਦਿਆ ਦਾ ਦਾਖਲਾ ਟੈਸਟ ਕੀਤਾ ਪਾਸ
ਵਿਦਿਆਰਥੀ ਜੀਵਨਜੋਤ ਦੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਪਿੰਡ ਵਾਸੀ। -ਫੋਟੋ: ਭੱਟੀ
Advertisement

ਪੱਤਰ ਪ੍ਰੇਰਕ
ਲਾਲੜੂ, 4 ਅਪਰੈਲ
ਸਰਕਾਰੀ ਐਲੀਮੈਂਟਰੀ ਸਕੂਲ ਹਮਾਯੂੰਪੁਰ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਜੀਵਨਜੋਤ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਪੰਜਵੀਂ ਜਮਾਤ ਤੋਂ ਅੱਗੇ ਦੀ ਪੜ੍ਹਾਈ ਲਈ ਜਵਾਹਰ ਨਵੋਦਿਆ ਵਿਦਿਆਲਾ ਦਾ ਦਾਖਲਾ ਟੈਸਟ ਪਾਸ ਕਰਕੇ ਆਪਣੇ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਦਾ ਮਾਣ ਵਧਾਇਆ ਹੈ। ਪਿੰਡ ਹਮਾਯੂੰਪੁਰ ਤੋਂ ਹਰ ਸਾਲ ਬਹੁਤ ਸਾਰੇ ਬੱਚੇ ਜਵਾਹਰ ਨਵੋਦਿਆ ਸਕੂਲ ਦੇ ਦਾਖ਼ਲਾ ਪੇਪਰ ਵਿੱਚ ਭਾਗ ਲੈਂਦੇ ਹਨ ਪਰ ਪਹਿਲੇ ਵਾਰ ਜੀਵਨਜੋਤ ਸਿੰਘ ਨੂੰ ਸਫਲਤਾ ਮਿਲੀ ਹੈ। ਸਮਾਜ ਸੇਵੀ ਦਲਬੀਰ ਸਿੰਘ ਹਮਾਯੂੰਪੁਰ ਨੇ ਬੱਚੇ ਜੀਵਨਜੋਤ ਸਿੰਘ ਦੇ ਘਰ ਜਾ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਬੱਚੇ ਨੂੰ ਸਨਮਾਨਿਤ ਕਰਕੇ ਹੌਸਲਾ-ਅਫਜਾਈ ਕੀਤੀ। ਜੀਵਨਜੋਤ ਸਿੰਘ ਦੇ ਪਿਤਾ ਗੁਰਦੀਪ ਸਿੰਘ ਪਾਠੀ ਸਿੰਘ ਹਨ ਅਤੇ ਅਪਣੀ ਨੇਕ ਕਮਾਈ ਨਾਲ ਇੱਕ ਬੇਟਾ ਅਤੇ ਦੋ ਬੇਟੀਆਂ ਦੀ ਪੜ੍ਹਾਈ ਕਰਾ ਰਹੇ ਹਨ। ਅਧਿਆਪਕ ਰਾਜਪਾਲ ਕੌਰ ਅਤੇ ਸੋਹਨਜੀਤ ਕੌਰ ਨੇ ਦੱਸਿਆ ਕਿ ਜੀਵਨਜੋਤ ਸਿੰਘ ਹਰ ਸਾਲ ਅਪਣੀ ਜਮਾਤ ਵਿੱਚੋਂ ਬਹੁਤ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਰਿਹਾ ਹੈ ਅਤੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਸਾਬਕਾ ਪੰਚ ਗੁਰਦੇਵ ਸਿੰਘ, ਦਾਦਾ ਲਾਭ ਸਿੰਘ, ਦਾਦੀ ਗੁਰਨਾਮ ਕੌਰ, ਤਾਇਆ ਮਨਜੀਤ ਸਿੰਘ, ਕੁਲਵੰਤ ਸਿੰਘ ਅਤੇ ਹਰਜੋਤ ਸਿੰਘ ਹਾਜ਼ਰ ਸਨ।

Advertisement

Advertisement
Author Image

Advertisement
Advertisement
×