ਜੀਵ ਮਿਲਖਾ ਸਿੰਘ ਸਾਂਝੇ ਤੌਰ ’ਤੇ ਸੱਤਵੇਂ ਅਤੇ ਰੰਧਾਵਾ 13ਵੇਂ ਸਥਾਨ ’ਤੇ
07:43 AM Jun 23, 2024 IST
ਡਬਲਿਨ (ਆਇਰਲੈਂਡ): ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਨੇ ਓਐੱਫਐਕਸ ਆਇਰਿਸ਼ ਲੀਜੈਂਡਸ ਗੋਲਫ ਚੈਂਪੀਅਨਸ਼ਿਪ ਦੇ ਦੂਜੇ ਰਾਊਂਡ ਵਿੱਚ ਚਾਰ ਅੰਡਰ 68 ਦਾ ਕਾਰਡ ਖੇਡਿਆ, ਜਿਸ ਸਦਕਾ ਉਹ ਸਾਂਝੇ ਤੌਰ ’ਤੇ ਸੱਤਵੇਂ ਸਥਾਨ ਉੱਤੇ ਬਣਿਆ ਹੋਇਆ ਹੈ। ਇਹ ਟੂਰਨਾਮੈਂਟ ਲੀਜੈਂਡਸ ਟੂਰ ਯੂਰਪ ਦਾ ਹਿੱਸਾ ਹੈ। ਪਹਿਲੇ ਰਾਊਂਡ ਵਿੱਚ ਚਾਰ ਬਰਡੀ, ਦੋ ਬੋਗੀ ਅਤੇ ਦੋ ਡਬਲ ਬੋਗੀ ਕਰਨ ਵਾਲੇ ਜੀਵ ਨੇ ਦੂਜੇ ਰਾਊਂਡ ਵਿੱਚ ਫਰੰਟ ਨਾਈਨ ’ਚ ਦੋ ਬਰਡੀ ਅਤੇ ਬੈਕ ਨਾਈਨ ਵਿੱਚ ਤਿੰਨ ਬਰਡੀ ਲਗਾਈ। ਉਹ ਇਸ ਤਰ੍ਹਾਂ 74 ਅਤੇ 68 ਦੇ ਕਾਰਡ ਨਾਲ ਦੋ ਅੰਡਰ ਦੇ ਸਕੋਰ ਨਾਲ ਸਾਂਝੇ ਤੌਰ ’ਤੇ ਸੱਤਵੇਂ ਸਥਾਨ ਉੱਤੇ ਹੈ। ਲੀਜੈਂਡ ਟੂਰ ਕਿਊ ਸਕੂਲ ਦੇ ਜੇਤੂ ਜਯੋਤੀ ਰੰਧਾਵਾ ਨੇ 71 ਅਤੇ 72 ਦੇ ਕਾਰਡ ਖੇਡੇ, ਜਿਸ ਨਾਲ ਉਹ ਸਾਂਝੇ ਤੌਰ ’ਤੇ 13ਵੇਂ ਸਥਾਨ ’ਤੇ ਬਣਿਆ ਹੋਇਆ ਹੈ। ਉਸ ਨੇ ਦੂਜੇ ਰਾਊਂਡ ਵਿੱਚ ਮਹਿਜ਼ ਇੱਕ ਬਰਡੀ 16ਵੇਂ ਹੋਲ ਵਿੱਚ ਲਗਾਈ ਤੇ 18ਵੇਂ ਹੋਲ ’ਚ ਬੋਗੀ ਲਗਾ ਬੈਠਿਆ। -ਪੀਟੀਆਈ
Advertisement
Advertisement