For the best experience, open
https://m.punjabitribuneonline.com
on your mobile browser.
Advertisement

ਜੀਤ ਮਹਿੰਦਰ ਸਿੱਧੂ ਨੇ ਚੋਣ ਦਫ਼ਤਰ ਖੋਲ੍ਹਿਆ

10:09 AM May 08, 2024 IST
ਜੀਤ ਮਹਿੰਦਰ ਸਿੱਧੂ ਨੇ ਚੋਣ ਦਫ਼ਤਰ ਖੋਲ੍ਹਿਆ
ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਜੀਤਮਹਿੰਦਰ ਸਿੰਘ ਸਿੱਧੂ।
Advertisement

ਪੱਤਰ ਪ੍ਰੇਰਕ
ਤਲਵੰਡੀ ਸਾਬੋ, 7 ਮਈ
ਸਾਬਕਾ ਵਿਧਾਇਕ ਤੇ ਕਾਂਗਰਸੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਸ਼ਹਿਰ ਵਿੱਚ ਆਪਣਾ ਚੋਣ ਦਫ਼ਤਰ ਖੋਲ੍ਹਿਆ ਜਿਸਦਾ ਉਦਘਾਟਨ ਉਨ੍ਹਾਂ ਖੁਦ ਰਿਬਨ ਕੱਟ ਕੇ ਕੀਤਾ। ਇਸ ਉਪਰੰਤ ਸ੍ਰੀ ਸਿੱਧੂ ਨੇ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਵੋਟਰ ਇਸ ਵਾਰ ਇਤਿਹਾਸ ਸਿਰਜਦਿਆਂ ਪਿਛਲੇ ਸਮੇਂ ਤੋਂ ਪੰਜਾਬ ਅਤੇ ਪੰਜਾਬੀਅਤ ਦਾ ਨੁਕਸਾਨ ਕਰ ਚੁੱਕੇ ਬਾਦਲ ਪਰਿਵਾਰ ਨੂੰ ਸਬਕ ਸਿਖਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਸਮੁੱਚੇ ਕਾਂਗਰਸੀ ਵਰਕਰ ਇੱਕਜੁੱਟ ਹੋ ਕੇ ਇਹ ਸੀਟ ਜਿੱਤ ਕੇ ਕਾਂਗਰਸ ਹਾਈ ਕਮਾਂਡ ਦੀ ਝੋਲੀ ਪਾਉਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਵੀ ਸੰਬੋਧਨ ਕੀਤਾ। ਜੀਤ ਮਹਿੰਦਰ ਸਿੱਧੂ ਨਾਲ ਗੁਰਬਾਜ਼ ਸਿੰਘ ਸਿੱਧੂ, ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ, ਸੀਨੀਅਰ ਆਗੂ ਸੁਖਬੀਰ ਸਿੱਘ ਚੱਠਾ, ਅਵਤਾਰ ਮੈਨੂੰਆਣਾ, ਭੋਲਾ ਕਲਾਲਵਾਲਾ, ਬਲਵੰਤ ਸਿੰਘ ਬੁੱਟਰ, ਹਰਬੰਸ ਸਿੰਘ ਤੇ ਜਗਦੀਪ ਸਿੰਘ ਗੋਂਦਾਰਾ ਆਗੂ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×