ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਈਈ ਮੇਨਜ਼: ਵੇਦਾਂਤ ਸੈਣੀ 100 ਪਰਸੈਂਟਾਈਲ ਨਾਲ ਬਣਿਆ ਸਟੇਟ ਟੌਪਰ

06:38 AM Apr 26, 2024 IST
ਵੇਦਾਂਤ ਸੈਣੀ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 25 ਅਪਰੈਲ
ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜੇਈਈ ਮੇਨਜ਼-2 ਦਾ ਨਤੀਜਾ ਐਲਾਨ ਦਿੱਤਾ ਹੈ। ਟਰਾਈਸਿਟੀ ਦੇ ਤਿੰਨ ਵਿਦਿਆਰਥੀਆਂ ਨੇ ਆਲ ਇੰਡੀਆ ਰੈਂਕ ਦੇ ਟੌਪ-100 ਵਿੱਚ ਥਾਂ ਬਣਾਈ ਹੈ।
ਮਿਲੀ ਜਾਣਕਾਰੀ ਅਨੁਸਾਰ ਭਵਨ ਵਿਦਿਆਲਿਆ, ਸੈਕਟਰ-27 ਦਾ ਵਿਦਿਆਰਥੀ ਵੇਦਾਂਤ ਸੈਣੀ 100 ਪਰਸੈਂਟਾਈਲ ਤੇ ਏਆਈਆਰ 26 ਨਾਲ ਸਟੇਟ ਟੌਪਰ ਬਣਿਆ ਹੈ। ਦੂਜੇ ਸਥਾਨ ’ਤੇ ਡੀਪੀਐੱਸ, ਸੈਕਟਰ-40 ਦਾ ਵਿਦਿਆਰਥੀ ਆਯੂਸ਼ ਗੰਗਲ ਰਿਹਾ ਜਿਸ ਦਾ ਏਆਈਆਰ 60 ਆਇਆ ਹੈ। ਐੱਸਜੀਜੀਐੱਸ ਕਾਲਜੀਏਟ ਪਬਲਿਕ ਸਕੂਲ ਦਾ ਵਿਦਿਆਰਥੀ ਨਮਨ ਗੋਇਲ ਏਆਈਆਰ-80 ਨਾਲ ਸੂਬਾਈ ਪੱਧਰ ’ਤੇ ਤੀਜੇ ਸਥਾਨ ’ਤੇ ਆਇਆ ਹੈ। ਜ਼ਿਕਰਯੋਗ ਹੈ ਕਿ ਜੇਈਈ ਮੇਨਜ਼ ਸੈਸ਼ਨ 2 ਦੇ ਰੈਂਕਾਂ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਦੇਸ਼ ਦੇ ਨਾਮਵਰ ਇੰਜਨੀਅਰਿੰਗ ਕਾਲਜਾਂ ਵਿੱਚ ਦਾਖਲਾ ਮਿਲੇਗਾ ਜਿਨ੍ਹਾਂ ਵਿੱਚ ਆਈਆਈਟੀ ਤੇ ਐੱਨਆਈਟੀ ਸ਼ਾਮਲ ਹਨ। ਦੱਸਣਾ ਬਣਦਾ ਹੈ ਕਿ 26 ਮਈ ਨੂੰ ਜੇਈਈ ਐਡਵਾਂਸਡ ਦੀ ਪ੍ਰੀਖਿਆ ਹੋਵੇਗੀ। ਭਵਨ ਵਿਦਿਆਲਿਆ ਸੈਕਟਰ-27 ਦੇ 12ਵੀਂ ਜਮਾਤ ਦੇ ਵਿਦਿਆਰਥੀ ਵੇਦਾਂਤ ਸੈਣੀ ਨੇ ਕਿਹਾ ਕਿ ਉਸ ਨੂੰ ਆਸ ਸੀ ਕਿ ਉਹ ਚੰਗੇ ਅੰਕ ਹਾਸਲ ਕਰੇਗਾ ਪਰ ਟੌਪਰ ਬਣਨ ਨਾਲ ਉਸ ਦਾ ਮਨੋਬਲ ਵਧਿਆ ਹੈ। ਉਹ ਜੇਈਈ ਐਡਵਾਂਸਡ ਵੱਲ ਧਿਆਨ ਲਾ ਰਿਹਾ ਹੈ। ਉਸ ਨੇ ਪਿਛਲੇ ਛੇ ਮਹੀਨਿਆਂ ਵਿੱਚ ਹੀ ਸਖਤ ਮਿਹਨਤ ਕੀਤੀ। ਉਸ ਨੇ ਦੱਸਿਆ ਕਿ ਪ੍ਰੀਖਿਆ ਦੀ ਤਿਆਰੀ ਦੌਰਾਨ ਉਹ ਸੋਸ਼ਲ ਮੀਡੀਆ ਤੋਂ ਦੂਰ ਰਿਹਾ ਕਿਉਂਕਿ ਸੋਸ਼ਲ ਮੀਡੀਆ ਨਾਲ ਧਿਆਨ ਭਟਕਦਾ ਹੈ। ਉਸ ਦੇ ਮਾਪੇ ਡਾਕਟਰ ਹਨ ਪਰ ਗਣਿਤ ਵਿੱਚ ਚੰਗੀ ਪਕੜ ਹੋਣ ਕਾਰਨ ਉਸ ਨੇ ਇੰਜਨੀਅਰਿੰਗ ਦੀ ਚੋਣ ਕੀਤੀ। ਉਸ ਦੇ ਮਾਪਿਆਂ ਨੇ 10ਵੀਂ ਜਮਾਤ ਤੱਕ ਮੈਡੀਕਲ ਦੀ ਚੋਣ ਕਰਨ ਲਈ ਜ਼ੋਰ ਪਾਇਆ ਪਰ ਉਸ ਨੇ ਨਾਨ-ਮੈਡੀਕਲ ਨੂੰ ਚੁਣਿਆ। ਉਸ ਦੇ ਪਿਤਾ ਡਾ. ਸ਼ਿਵ ਸਾਜਨ ਸੈਣੀ ਪੀਜੀਆਈ ਵਿੱਚ ਬਾਲ ਰੋਗ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਹਨ ਜਦੋਂ ਕਿ ਮਾਂ ਵਿਦੂਸ਼ੀ ਮਹਾਜਨ ਜੀਐੱਮਸੀਐੱਚ-32 ਵਿੱਚ ਬਾਲ ਰੋਗ ਵਿਭਾਗ ਵਿੱਚ ਹੈ।

Advertisement

Advertisement
Advertisement