For the best experience, open
https://m.punjabitribuneonline.com
on your mobile browser.
Advertisement

ਜੇਸੀ ਬੋਸ ਯੂਨੀਵਰਸਿਟੀ ਵਿੱਚ ਅਧਿਆਪਕਾਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ

08:31 AM Jun 04, 2024 IST
ਜੇਸੀ ਬੋਸ ਯੂਨੀਵਰਸਿਟੀ ਵਿੱਚ ਅਧਿਆਪਕਾਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ
ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਪਤਵੰਤੇ। -ਫੋਟੋ: ਕੁਲਵਿੰਦਰ ਕੌਰ
Advertisement

ਪੱਤਰ ਪ੍ਰੇਰਕ
ਫਰੀਦਾਬਾਦ, 3 ਜੂਨ
ਜੇਸੀ ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਫਰੀਦਾਬਾਦ ਵੱਲੋਂ 3 ਤੋਂ 15 ਜੂਨ ਤੱਕ ਕੁਆਂਟਮ ਮਕੈਨਿਕਸ ਦੇ ਸਿਧਾਤਾਂ ਸਬੰਧੀ ਅਧਿਆਪਕਾਂ ਲਈ ਕਰਵਾਇਆ ਜਾ ਰਿਹਾ ਦੋ ਹਫ਼ਤਿਆਂ ਦਾ ਇੰਸਟ੍ਰਕਸ਼ਨਲ ਸਕੂਲ ਸਿਖਲਾਈ ਪ੍ਰੋਗਰਾਮ ਅੱਜ ਸ਼ੁਰੂ ਹੋ ਗਿਆ। ਪ੍ਰੋਗਰਾਮ ਦਾ ਉਦੇਸ਼ ਦੇਸ਼ ਭਰ ਦੇ ਪੀਐੱਚਡੀ ਖੋਜਕਰਤਾਵਾਂ ਅਤੇ ਫੈਕਲਟੀ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਗਣਿਤ ਦੀ ਸਿੱਖਿਆ ਦੀ ਗੁਣਵੱਤਾ ਵਧਾਉਣਾ ਹੈ। ਵਰਕਸ਼ਾਪ ਦੀ ਸ਼ੁਰੂਆਤ ਅੱਜ ਉਦਘਾਟਨੀ ਸੈਸ਼ਨ ਨਾਲ ਹੋਈ। ਪ੍ਰੋ. ਨੀਤੂ ਗੁਪਤਾ ਅਤੇ ਵਾਈਸ ਚਾਂਸਲਰ ਪ੍ਰੋ. ਸੁਸ਼ੀਲ ਕੁਮਾਰ ਤੋਮਰ ਨੇ ਮੁੱਖ ਮਹਿਮਾਨ ਅਤੇ ਸਾਰੇ ਬੁਲਾਰਿਆਂ ਦਾ ਸਵਾਗਤ ਕੀਤਾ। ਪ੍ਰੋ. ਤੋਮਰ ਨੇ ਵੱਖ-ਵੱਖ ਖੇਤਰਾਂ ਵਿੱਚ ਗਣਿਤ ਦੀਆਂ ਐਪਲੀਕੇਸ਼ਨਾਂ ’ਤੇ ਜ਼ੋਰ ਦਿੱਤਾ ਅਤੇ ਗਣਿਤ ਵਿਭਾਗ ਨੂੰ ਇਹ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ।
ਮੁੱਖ ਮਹਿਮਾਨ ਪ੍ਰੋ. ਪੀਯੂਸ਼ ਚੰਦਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਆਪਣੇ ਗਿਆਨ ਅਤੇ ਤਜਰਬੇ ਨਾਲ ਪ੍ਰੇਰਿਤ ਕੀਤਾ। ਉਦਘਾਟਨੀ ਸਮਾਗਮ ਡਾਕਟਰ ਸੂਰਜ ਗੋਇਲ ਦੇ ਧੰਨਵਾਦ ਦੇ ਮਤੇ ਨਾਲ ਸਮਾਪਤ ਹੋਇਆ। ਪਹਿਲੇ ਦਿਨ ਤਿੰਨ ਲੈਕਚਰ ਅਤੇ ਇੱਕ ਟਿਊਟੋਰਿਅਲ ਸੈਸ਼ਨ ਹੋਵੇਗਾ। ਇਸ ਵਰਕਸ਼ਾਪ ਲਈ ਆਈਐੱਸਐੱਮ ਆਈਆਈਟੀ ਧਨਬਾਦ, ਐੱਨਆਈਟੀ ਹਮੀਰਪੁਰ, ਐੱਨਆਈਟੀ ਦਿੱਲੀ, ਦਿੱਲੀ ਯੂਨੀਵਰਸਿਟੀ, ਗੁਰੂ ਜੰਬੇਸ਼ਵਰ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਵਰਗੀਆਂ ਵੱਕਾਰੀ ਸੰਸਥਾਵਾਂ ਤੋਂ 30 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਗਣਿਤ ਵਿੱਚ ਉੱਭਰ ਰਹੇ ਖੇਤਰਾਂ ਦੀਆਂ ਬੁਨਿਆਦੀ ਧਾਰਨਾਵਾਂ ਨੂੰ ਪੇਸ਼ ਕਰਨਾ ਹੈ।

Advertisement

Advertisement
Author Image

joginder kumar

View all posts

Advertisement
Advertisement
×