ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੈਇੰਦਰ ਕੌਰ ਨੇ ਸਵੇਰ ਦੀ ਸੈਰ ਮੌਕੇ ਮਾਂ ਲਈ ਮੰਗੀਆਂ ਵੋਟਾਂ

10:35 AM May 26, 2024 IST
ਸੈਰ ਮੌਕੇ ਬਾਰਾਂਦਰੀ ਗਾਰਡਨ ’ਚ ਲੋਕਾਂ ਨੂੰ ਮਿਲਦੇ ਹੋਏ ਜੈਇੰਦਰ ਕੌਰ। -ਫੋਟੋ: ਭੰਗੂ

ਪਟਿਆਲਾ (ਖੇਤਰੀ ਪ੍ਰਤੀਨਿਧ): ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਸੰਜੀਵ ਬਿੱਟੂ ਅਤੇ ਹੋਰ ਵਰਕਰਾਂ ਨੂੰ ਨਾਲ ਲੈ ਕੇ ਅੱਜ ਇਥੇ ਬਾਰਾਦਰੀ ਗਾਰਡਨ ਵਿੱਚ ਸਵੇਰ ਦੀ ਸੈਰ ਮੌਕੇ ਸ਼ਹਿਰੀਆਂ ਨਾਲ ਮੁਲਾਕਾਤ ਕਰਦਿਆਂ ਪਟਿਆਲਾ ਤੋਂ ਭਾਜਪਾ ਉਮੀਦਵਾਰ ਆਪਣੇ ਮਾਤਾ ਪਰਨੀਤ ਕੌਰ ਲਈ ਵੋਟਾਂ ਮੰਗੀਆਂ। ਉਨ੍ਹਾਂ ਲੋਕਾਂ ਨੂੰ ਪੰਜਾਬ ਤੇ ਪਟਿਆਲਾ ਦੇ ਸੁਨਹਿਰੇ ਭਵਿੱਖ ਲਈ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਜੈਇੰਦਰ ਕੌਰ ਨੇ ਕਿਹਾ ਕਿ ਪ੍ਰਨੀਤ ਕੌਰ ਦਾ ਨਾਮ ਉਹਨਾਂ ਪਹਿਲੇ ਦਸ ਲੋਕ ਸਭਾ ਮੈਂਬਰਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇੇ ਐੱਮਪੀ ਲੈਂਡ ਫੰਡ ਦੀ ਸਹੀ ਵਰਤੋਂ ਕੀਤੀ। ਪਟਿਆਲਾ ਦੇ ਵਿਕਾਸ ਲਈ ਪ੍ਰਨੀਤ ਕੌਰ ਨੇ ਐੱਮਪੀ ਲੈਂਡ ਫੰਡ ਵਿੱਚੋਂ 57.03 ਕਰੋੜ ਰੁਪਏ ਦੇ ਕੰਮ ਕਰਵਾਏ। ਜਿਸ ਦੀ ਸੂਚੀ ਸਰਕਾਰੀ ਪੋਰਟਲ ’ਤੇ ਉਪਲਬਧ ਹੈ। ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਉਹ ਭਲਕੇ ਪਟਿਆਲਾ ਆ ਰਹੀ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੂੰ ਕੁਝ ਸੁਆਲ ਪੁੱਛਣਗੇ।

Advertisement

Advertisement
Advertisement