ਜੈ ਸ਼ਾਹ ‘ਵਿਸ਼ਵ ਕ੍ਰਿਕਟ ਕਨੈਕਟਸ ਸਲਾਹਕਾਰ ਬੋਰਡ’ ਵਿੱਚ ਸ਼ਾਮਲ
06:21 AM Jan 24, 2025 IST
Advertisement
ਲੰਡਨ:
Advertisement
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਚੇਅਰਮੈਨ ਜੈ ਸ਼ਾਹ ਨੂੰ ਨਵੇਂ ਬਣੇ ‘ਵਿਸ਼ਵ ਕ੍ਰਿਕਟ ਕਨੈਕਟਸ ਸਲਾਹਕਾਰ ਬੋਰਡ’ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਬੋਰਡ 7 ਅਤੇ 8 ਜੂਨ ਨੂੰ ਲਾਰਡਜ਼ ਵਿੱਚ ਹੋਣ ਜਾ ਰਹੇ ਸਮਾਗਮ ਵਿੱਚ ਖੇਡ ਨੂੰ ਦਰਪੇਸ਼ ਚੁਣੌਤੀਆਂ ਅਤੇ ਮੌਕਿਆਂ ਬਾਰੇ ਵਿਚਾਰ-ਚਰਚਾ ਕਰੇਗਾ। ਜੈ ਸ਼ਾਹ ਨੇ ਪਿਛਲੇ ਸਾਲ ਪਹਿਲੀ ਦਸੰਬਰ ਨੂੰ ਆਈਸੀਸੀ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ ਅਤੇ ‘ਵਰਲਡ ਕ੍ਰਿਕਟ ਕਨੈਕਟਸ’ ਫੋਰਮ ਵਿੱਚ ਮੌਜੂਦਗੀ ਉਨ੍ਹਾਂ ਲਈ ਇੱਕ ਵੱਡੇ ਪਲੇਟਫਾਰਮ ’ਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਹੈ। ਕ੍ਰਿਕਟ ਦੇ ਕਾਨੂੰਨਾਂ ਦੇ ਰਖਵਾਲੇ ਮੈਰੀਲੇਬੋਨ ਕ੍ਰਿਕਟ ਕਲੱਬ ਨੇ ਐਲਾਨ ਕੀਤਾ ਕਿ ਵਰਲਡ ਕ੍ਰਿਕਟ ਕਨੈਕਟਸ ਵੱਲੋਂ ਖੇਡ ਦੇ ਪ੍ਰਮੁੱਖ ਚਿੰਤਕਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਨੂੰ ਇੱਕ ਮੰਚ ’ਤੇ ਲਿਆਉਣ ਵਾਲਾ ਪ੍ਰੋਗਰਾਮ ਇਸ ਵਰ੍ਹੇ ਮੁੜ ਕਰਵਾਇਆ ਜਾਵੇਗਾ। -ਪੀਟੀਆਈ
Advertisement
Advertisement