ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਵਾਹਰ ਨਵੋਦਿਆ ਵੜਿੰਗ ਖੇੜਾ ’ਚ ਬਾਸਕਟਬਾਲ ਚੈਂਪੀਅਨਸ਼ਿਪ ਸਮਾਪਤ

07:03 AM Aug 03, 2024 IST
ਜੇਤੂ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਪਵਨ ਬੈਨੀਵਾਲ ਅਤੇ ਹੋਰ।

ਇਕਬਾਲ ਸਿੰਘ ਸ਼ਾਂਤ
ਲੰਬੀ, 2 ਅਗਸਤ
ਪੀਐਮ ਸ੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗ ਖੇੜਾ ਵਿੱਚ ਤਿੰਨ ਰੋਜ਼ਾ ਬਾਸਕਟਬਾਲ ਚੈਂਪੀਅਨਸ਼ਿਪ ਵਿੱਚ ਕਰਵਾਈ ਗਈ ਜਿਸ ਵਿਚ ਹਿਮਾਚਾਲ ਪ੍ਰਦੇਸ਼ ਦੇ ਅੰਡਰ-19 (ਲੜਕੇ) ਅਤੇ ਅੰਡਰ-17 (ਲੜਕੇ) ਦੇ ਮੁਕਾਬਲਿਆਂ ਵਿੱਚ ਝੰਡੀ ਰਹੀ। ਹਿਮਾਚਲ ਨੇ ਅੰਡਰ-19 ਦੇ ਫਾਈਨਲ ਮੁਕਾਬਲਿਆਂ ‘ਚ ਕਲੱਸਟਰ ਜੰਮੂ ਕਸ਼ਮੀਰ-2 ਅਤੇ ਅੰਡਰ-17 ਵਿੱਚ ਕਲੱਸਟਰ ਪੰਜਾਬ-2 ਨੂੰ ਹਰਾਇਆ। ਅੰਡਰ-14 (ਲੜਕੇ) ਮੁਕਾਬਲੇ ‘ਚ ਕਲੱਸਟਰ ਜੰਮੂ ਕਸ਼ਮੀਰ-2 ਜੇਤੂ ਰਿਹਾ। ਪੰਜਾਬ ਕਲੱਸਟਰ-1 ਦੂਸਰੇ ਨੰਬਰ ’ਤੇ ਰਿਹਾ। ਇਹ ਚੈਂਪੀਅਨਸ਼ਿਪ ਪ੍ਰਿੰਸੀਪਲ ਪਵਨ ਕੁਮਾਰ ਬੈਨੀਵਾਲ ਤੇ ਉਪ ਪ੍ਰਿੰਸੀਪਲ ਡਾ. ਤਾਰੀਕ ਇਮਰਾਨ ਦੀ ਰਹਿਨੁਮਾਈ ਹੇਠ ਸਮਾਪਤ ਹੋਈ। ਚੈਂਪੀਅਨਸ਼ਿਪ ਵਿੱਚ ਤਿੰਨ ਸੂਬਿਆਂ ਦੇ ਪੰਜ ਕਲੱਸਟਰ ਜੰਮੂ-ਕਸ਼ਮੀਰ-1 ਤੇ 2, ਹਿਮਾਚਲ ਪ੍ਰਦੇਸ਼ ਅਤੇ ਪੰਜਾਬ-1 ਤੇ 2 ਦੇ 230 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਪਵਨ ਕੁਮਾਰ ਬੈਨੀਵਾਲ ਨੇ ਜੇਤੂਆਂ ਨੂੰ ਵਧਾਈ ਦਿੱਤੀ। ਸਮਾਪਤੀ ਸਮਾਰੋਹ ‘ਚ ਯੂਨੀਅਨ ਬੈਂਕ ਆਫ਼ ਇੰਡੀਆ ਡੱਬਵਾਲੀ ਦੇ ਬ੍ਰਾਂਚ ਮੈਨੇਜਰ ਪ੍ਰਹਿਲਾਦ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਰਾਜਿੰਦਰ ਸਿੰਘ, ਇੰਦਰਜੀਤ ਕੌਰ, ਹਿਮਾਂਸ਼ੂ, ਅਸ਼ੋਕ ਕੁਮਾਰ, ਮੁਨੀਸ਼ ਕੁਮਾਰ, ਨਿਸ਼ਾਨ ਦੀਪ ਸਿੰਘ, ਮਨੋਜ ਕੁਮਾਰ ਅਤੇ ਮੁਕੇਸ਼ ਕੁਮਾਰ ਦਾ ਯੋਗਦਾਨ ਰਿਹਾ।

Advertisement

Advertisement
Advertisement