For the best experience, open
https://m.punjabitribuneonline.com
on your mobile browser.
Advertisement

‘ਜਵਾਨ’ ਇੱਕ ਦਿਨ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣੀ

07:10 AM Sep 11, 2023 IST
‘ਜਵਾਨ’ ਇੱਕ ਦਿਨ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣੀ
Advertisement

ਮੁੰਬਈ: ਅਦਾਕਾਰ ਸ਼ਾਹਰੁਖ ਖ਼ਾਨ ਦੀ ਫਿਲਮ ‘ਜਵਾਨ’ ਬੀਤੇ ਦਿਨ 144.22 ਕਰੋੜ ਰੁਪਏ ਦੀ ਕਮਾਈ ਕਰ ਕੇ ਦੇਸ਼ ਪੱਧਰ ’ਤੇ ਇੱਕ ਦਿਨ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਬਣ ਗਈ ਹੈ। ਐਟਲੀ ਵੱਲੋਂ ਨਿਰਦੇਸ਼ਿਤ ਪੈਨ ਇੰਡੀਆ ਦੀ ਇਹ ਫਿਲਮ ਲੰਘੇ ਵੀਰਵਾਰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਨਯਨਤਾਰਾ ਅਤੇ ਵਿਜੈ ਸੇਤੂਪਤੀ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਦੇ ਨਾਲ ਹੀ ਅਦਾਕਾਰਾ ਦੀਪfਕਾ ਪਾਦੂਕੋਨ ਵੀ ਮਹਿਮਾਨ ਭੂਮਿਕਾ ’ਚ ਨਜ਼ਰ ਆਈ ਹੈ। ਰੈੱਡ ਚਿਲੀ ਐਂਟਰਟੇਨਮੈਂਟ ਨੇ ‘ਐਕਸ’ ’ਤੇ ‘ਜਵਾਨ’ ਵੱਲੋਂ ਇੱਕ ਦਿਨ ਵਿੱਚ ਸਭ ਤੋਂ ਵੱਧ ਕਮਾਈ ਕੀਤੇ ਜਾਣ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ। ਇਸ ਸਬੰਧੀ ਐੱਕਸ ’ਤੇ ਪਾਈ ਪੋਸਟ ’ਚ ਦੱਸਿਆ ਗਿਆ, ‘‘ਜਵਾਨ ਦੀ ਸਾਰੀਆਂ ਭਾਸ਼ਾਵਾਂ ਵਿੱਚ ਇਕ ਦਿਨ ਦੀ ਕਮਾਈ 144.22 ਕਰੋੜ ਰੁਪਏ ਹੈ ਜੋ ਕਿ ਅੱਜ ਤੱਕ ਦੀ ਕਿਸੇ ਫਿਲਮ ਦੀ ਇਕ ਦਿਨ ’ਚ ਹੋਣ ਵਾਲੀ ਸਭ ਤੋਂ ਵੱਧ ਕਮਾਈ ਹੈ। ਇਕੱਲੀ ਹਿੰਦੀ ਵਿੱਚ ਇਸ ਫਿਲਮ ਨੇ ਇਕ ਦਿਨ ’ਚ 68.72 ਕਰੋੜ ਰੁਪਏ ਕਮਾਏ ਹਨ, ਜਦਕਿ ਤਿੰਨ ਦਿਨਾਂ ਵਿੱਚ ਫਿਲਮ ਦੇ ਹਿੰਦੀ ਸੰਸਕਰਣ ਨੇ 180.45 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ‘ਜਵਾਨ’ ਪਿਓ-ਪੁੱਤਰ ਦੀ ਕਹਾਣੀ ਹੈ, ਜੋ ਕਿ ਆਪਣੇ ਨਾਇਕਾਂ ਰਾਹੀਂ ਸਮਾਜਿਕ ਤੇ ਸਿਆਸੀ ਮੁੱਦਿਆਂ ਨੂੰ ਹੱਲ ਕਰਦੀ ਹੈ। ਫਿਲਮ ਵਿੱਚ ਸਾਨੀਆ ਮਲਹੋਤਰਾ, ਪ੍ਰਿਆਮਨੀ, ਗਿਰਜਾ ਓਕ, ਸੰਜੀਤਾ ਭੱਟਾਚਾਰੀਆ, ਲਹਿਰ ਖ਼ਾਨ, ਆਲੀਆ ਕੁਰੈਸ਼ੀ, ਰਿਧੀ ਡੋਗਰਾ, ਸੁਨੀਲ ਗਰੋਵਰ ਤੇ ਮੁਕੇਸ਼ ਛਾਬੜਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਵਿੱਚ ਸੰਜੈ ਦੱਤ ਦੀ ਝਲਕ ਵੀ ਦਿਖਾਈ ਦਿੰਦੀ ਹੈ। -ਪੀਟੀਆਈ

Advertisement

Advertisement
Author Image

Advertisement
Advertisement
×