ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੂੰਗੀ ਦੀ ਫ਼ਸਲ ’ਤੇ ਪੀਲੀਆ ਰੋਗ ਦਾ ਹਮਲਾ

10:51 AM Jun 26, 2024 IST
ਪਿੰਡ ਭੈਣੀਬਾਘਾ ਵਿੱਚ ਪੀਲੀਆ ਰੋਗ ਤੋਂ ਪ੍ਰਭਾਵਿਤ ਮੂੰਗੀ ਦੀ ਫ਼ਸਲ।

ਜੋਗਿੰਦਰ ਸਿੰਘ ਮਾਨ
ਮਾਨਸਾ, 24 ਜੂਨ
ਮਾਲਵਾ ਖੇਤਰ ਵਿੱਚ ਖੇਤੀ ਵਿਭਿੰਨਤਾ ਤਹਿਤ ਕਿਸਾਨਾਂ ਵੱਲੋਂ ਬੀਜੀ ਗਈ ਮੂੰਗੀ ਦੀ ਫ਼ਸਲ ’ਤੇ ਪੀਲੀਆ ਰੋਗ ਦਾ ਹਮਲਾ ਹੋ ਗਿਆ ਹੈ, ਜਿਸ ਨੂੰ ਲੈ ਕੇ ਘਬਰਾਇਆ ਹੋਇਆ ਕਿਸਾਨ ਸਪਰੇਆਂ ਦਾ ਸਹਾਰਾ ਲੈਣ ਲੱਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮਹਿਕਮੇ ਦੇ ਮਾਹਿਰਾਂ ਵੱਲੋਂ ਹਮਲੇ ਨੂੰ ਸਵੀਕਾਰਦਿਆਂ ਕਿਸਾਨਾਂ ਨੂੰ ਕੀਟਨਾਸ਼ਕਾਂ ਨੂੰ ਨਾ ਛਿੜਕਣ ਦਾ ਸੱਦਾ ਦਿੱਤਾ ਹੈ। ਕਿਸਾਨਾਂ ਵੱਲੋਂ ਇਹ ਮੂੰਗੀ ਖੇਤੀ ਵਿਭਿੰਨਤਾ ਤਹਿਤ ਝੋਨੇ ਦੀ ਫ਼ਸਲ ਤੋਂ ਪਹਿਲਾਂ ਲਾਈ ਗਈ ਹੈ, ਜਿਸ ਦੇ ਪੱਕਣ ਤੋਂ ਬਾਅਦ ਮੂੰਗੀ ਵਾਲੇ ਖੇਤ ਵਿੱਚ ਕਿਸਾਨਾਂ ਵੱਲੋਂ ਝੋਨਾ ਅਤੇ ਬਾਸਮਤੀ ਨੂੰ ਲਾਇਆ ਜਾਣਾ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕਿਸਾਨਾਂ ਨੇ ਮਹਿੰਗੇ ਭਾਅ ਦਾ ਬੀਜ ਲੈ ਕੇ ਮੂੰਗੀ ਦੀ ਫ਼ਸਲ ਨੂੰ ਬੀਜਿਆ ਸੀ ਅਤੇ ਹੁਣ ਇਸ ਉਪਰ ਹੋਏ ਪੀਲੀਆ ਰੋਗ ਦਾ ਹਮਲਾ ਹੋਣ ਕਾਰਨ ਕਿਸਾਨਾਂ ਦੇ ਸੁਫ਼ਨੇ ਚਕਨਾ ਚੂਰ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਕਿਸਾਨਾਂ ਨੂੰ ਮੂੰਗੀ ਦਾ ਬੀਜ ਨਾ ਹੀ ਖੇਤੀਬਾੜੀ ਮਹਿਕਮੇ ਰਾਹੀਂ ਅਤੇ ਨਾ ਹੀ ਸਹਿਕਾਰੀ ਸੁਸਾਇਟੀਆਂ ਰਾਹੀਂ ਮੁਹੱਈਆ ਕਰਵਾਇਆ ਗਿਆ, ਜਿਸ ਕਾਰਨ ਕਿਸਾਨਾਂ ਨੇ ਬਾਜ਼ਾਰ ’ਚੋਂ ਮਹਿੰਗੇ ਭਾਅ ਦਾ ਬੀਜ ਪ੍ਰਾਈਵੇਟ ਡੀਲਰਾਂ ਪਾਸੋਂ ਖਰੀਦ ਕੇ ਮੂੰਗੀ ਲਾਈ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬ ਵਿੱਚ ਵੱਧ ਤੋਂ ਵੱਧ ਦਾਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਮੀਡੀਆ ਰਾਹੀਂ ਪ੍ਰਚਾਰ ਕਰ ਰਹੀ ਹੈ, ਪਰ ਹੁਣ ਜਦੋਂ ਮੂੰਗੀ ਉਪਰ ਇਹ ਹਮਲਾ ਹੋਇਆ ਹੈ ਤਾਂ ਖੇਤੀ ਮਹਿਕਮੇ ਦੇ ਮਾਹਿਰਾਂ ਵੱਲੋਂ ਕਿਸਾਨਾਂ ਦੀ ਕੋਈ ਬਾਂਹ ਨਹੀਂ ਫੜ੍ਹੀ ਜਾ ਰਹੀ ਹੈ। ਕਿਸਾਨ ਆਗੂ ਨੇ ਕਿਹਾ ਕਿ ਪੱਤਿਆਂ ’ਤੇ ਪੀਲੇ ਰੰਗ ਦੇ ਹੋਣ ਲੱਗੇ ਇਸ ਹਮਲੇ ਤੋਂ ਬਾਅਦ ਪੂਰੇ ਖੇਤ ’ਚ ਮੂੰਗੀ ਵਾਲੇ ਬੂਟੇ ਲਗਾਤਾਰ ਪੀਲੇ ਪੈਣ ਲੱਗਦੇ ਹਨ, ਜਿਸ ਕਰ ਕੇ ਮੂੰਗੀ ਫ਼ਲੀਆਂ ਲੱਗਣੋਂ ਹੱਟ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਇਸ ਸਬੰਧੀ ਖੇਤੀ ਮਹਿਕਮੇ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਇਸ ਲਈ ਕੋਈ ਦਵਾਈ ਦੀ ਸਿਫਾਰਸ਼ ਯੂਨੀਵਰਸਿਟੀ ਵੱਲੋਂ ਨਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਦੱਸਿਆ ਕਿ ਮੂੰਗੀ ਦੀ ਫ਼ਸਲ ਉਪਰ ਇਹ ਬਿਮਾਰੀ ਚਿੱਟੇ ਮੱਛਰ ਨਾਲ ਫੈਲਦੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਜ਼ਿਆਦਾਤਰ ਯੂਨੀਵਰਸਿਟੀ ਦੀਆਂ ਗੈਰ-ਪ੍ਰਵਾਨਿਤ ਕਿਸਮਾਂ ਉਪਰ ਆਉਂਦਾ ਹੈ ਅਤੇ ਸਪਰੇਆਂ ਨਾਲ ਬਿਮਾਰੀ ਨਹੀਂ ਰੁਕਦੀ ਹੈ, ਸਗੋਂ ਖਾਣ ਵਾਲੀਆਂ ਦਾਲਾਂ ਦੀ ਕੁਆਲਟੀ ਖ਼ਰਾਬ ਹੁੰਦੀ ਹੈ। ਇਸੇ ਤਰ੍ਹਾਂ ਖੇਤੀਬਾੜੀ ਮਹਿਕਮੇ ਦੇ ਮਾਨਸਾ ਸਥਿਤ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਮੰਨਿਆ ਕਿ ਮੂੰਗੀ ਉਪਰ ਪੀਲਾ ਰਤਵਾ ਰੋਗ ਦਾ ਕੋਈ ਇਲਾਜ ਨਹੀਂ ਹੈ।

Advertisement

Advertisement
Advertisement