For the best experience, open
https://m.punjabitribuneonline.com
on your mobile browser.
Advertisement

ਜਤਿੰਦਰਜੋਤ ਸਿੰਘ ਜੋਤੀ ਬਣੇ ਈਸੜੂ ਦੇ ਸਰਪੰਚ

07:38 AM Oct 17, 2024 IST
ਜਤਿੰਦਰਜੋਤ ਸਿੰਘ ਜੋਤੀ ਬਣੇ ਈਸੜੂ ਦੇ ਸਰਪੰਚ
ਪੰਚਾਇਤ ਦਾ ਸਨਮਾਨ ਕਰਦੇ ਹੋਏ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ। -ਫੋਟੋ: ਜੱਗੀ
Advertisement

ਪਾਇਲ (ਪੱਤਰ ਪ੍ਰੇਰਕ): ਪੰਚਾਇਤੀ ਚੋਣਾਂ ਦੌਰਾਨ ਜਤਿੰਦਰਜੋਤ ਸਿੰਘ ਜੋਤੀ ਪਿੰਡ ਈਸੜੂ ਦੇ ਸਰਪੰਚ ਚੁਣੇ ਗਏ ਜੋ ਕਿ ‘ਆਪ’ ਦੇ ਬਲਾਕ ਪ੍ਰਧਾਨ ਵੀ ਹਨ ਜਿਨ੍ਹਾਂ ਅਕਾਲੀ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਸਾਬਕਾ ਸਰਪੰਚ ਗੁਰਮੀਤ ਸਿੰਘ ਨੂੰ 231 ਵੋਟਾਂ ਨਾਲ ਹਰਾਇਆ ਤੇ ਸੱਤ ਪੰਚ ਵੀ ਜਿਤਾ ਲਏ। ਪਿੰਡ ਈਸੜੂ ਦੀ ਨਵੀਂ ਚੁਣੀ ਗਈ ਪੰਚਾਇਤ ਦਾ ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸ੍ਰੀ ਸੌਂਦ ਨੇ ਨਵੀਂ ਚੁਣੀ ਗਈ ਪੰਚਾਇਤ ਨੂੰ ਪਿੰਡ ਦੀ ਭਲਾਈ ਲਈ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਵੇਂ ਚੁਣੇ ਗਏ ਪੰਚ ਮਨਦੀਪ ਸਿੰਘ, ਗੁਰਜੀਤ ਸਿੰਘ, ਯੋਗਰਾਜ ਸਿੰਘ, ਸਰਬਜੀਤ ਕੌਰ, ਮਨਜੀਤ ਕੌਰ, ਰਣਜੀਤ ਕੌਰ, ਕੁਲਦੀਪ ਕੌਰ (ਸਾਰੇ ਪੰਚ) ਚਰਨਜੀਤ ਸਿੰਘ ਚੰਨੀ, ਬਾਬੂ ਕਰਮਚੰਦ, ਕੋ-ਆਰਡੀਨੇਟਰ ਜਗਤਾਰ ਸਿੰਘ ਰਤਨਹੇੜੀ, ਡਾਇਰੈਕਟਰ ਹਾਕਮ ਸਿੰਘ ਨਸਰਾਲੀ ਤੇ ਗੁਰਮੁੱਖ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

Advertisement