For the best experience, open
https://m.punjabitribuneonline.com
on your mobile browser.
Advertisement

ਜਥੇਦਾਰ ਜਸਕਰਨ ਸਿੰਘ ਹੋਣਗੇ ਸੰਗਰੂਰ ਤੋਂ ਅਕਾਲੀ ਦਲ਼ (ਫਤਿਹ) ਦੇ ਉਮੀਦਵਾਰ

07:03 AM Mar 30, 2024 IST
ਜਥੇਦਾਰ ਜਸਕਰਨ ਸਿੰਘ ਹੋਣਗੇ ਸੰਗਰੂਰ ਤੋਂ ਅਕਾਲੀ ਦਲ਼  ਫਤਿਹ  ਦੇ ਉਮੀਦਵਾਰ
ਲਖਵਿੰਦਰ ਸਿੰਘ ਸੌਂਟੀ ਤੇ ਜਸਵੰਤ ਸਿੰਘ ਚੀਮਾ ਕਮੇਟੀ ਦੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ। -ਫੋਟੋ:ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 29 ਮਾਰਚ
ਅਕਾਲੀ ਦਲ (ਫ਼ਤਿਹ) ਦੀ ਸੰਸਦੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਦੀ ਬੈਠਕ ਲਖਵਿੰਦਰ ਸਿੰਘ ਸੌਂਟੀ ਤੇ ਜਸਵੰਤ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਗਾਮੀ ਲੋਕ ਸਭਾ ਚੋਣਾਂ ਸਬੰਧੀ ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਮਹਿਸੂਸ ਕੀਤਾ ਗਿਆ ਕਿ ਪੰਜਾਬ ਦੇ ਲੋਕ ਪਿਛਲੇ ਲੰਮੇ ਅਰਸੇ ਤੋਂ ਹੁਣ ਤੱਕ ਚੁਣੇ ਜਾਂਦੇ ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਤੋਂ ਅਸੰਤੁਸ਼ਟ ਹਨ। ਪੰਜਾਬ ਦੇ ਜ਼ਿਆਦਾਤਰ ਸੰਸਦ ਮੈਂਬਰ ਤਾਂ ਸੰਸਦ ’ਚ ਪੰਜਾਬ ਦਾ ਕੋਈ ਮਸਲਾ ਰੱਖਣ ਜਾਂ ਪੰਜਾਬ ਲਈ ਕੋਈ ਆਰਥਿਕ ਪੈਕੇਜ ਲਿਆਉਣ ਲਈ ਸੰਸਦ ’ਚ ਪੰਜਾਬ ਦੀ ਅਵਾਜ਼ ਬਣਨ ਦੀ ਬਜਾਏ ਸੁੱਚੇ ਮੂੰਹ ਹੀ ਆਪਣੀ ਮਿਆਦ ਪੂਰੀ ਕਰ ਪੰਜਾਬ ਵਾਪਸ ਪਰਤਦੇ ਰਹੇ ਹਨ। ਕਮੇਟੀ ਨੇ ਫ਼ੈਸਲਾ ਕੀਤਾ ਕਿ ਪੰਜਾਬ ਦੇ ਮਸਲਿਆਂ ਨੂੰ ਸੰਸਦ ’ਚ ਜ਼ੋਰਦਾਰ ਢੰਗ ਨਾਲ ਉਠਾਉਣ ਲਈ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਪ੍ਰਧਾਨ ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਚੋਣ ਲੜਾਈ ਜਾਵੇ। ਬੈਠਕ ਮਗਰੋਂ ਲਖਵਿੰਦਰ ਸਿੰਘ ਸੌਂਟੀ ਤੇ ਜਸਵੰਤ ਸਿੰਘ ਚੀਮਾ ਨੇ ਦੱਸਿਆ ਕਿ ਕਮੇਟੀ ਨੇ ਇਹ ਫ਼ੈਸਲਾ ਜਥੇਦਾਰ ਜਸਕਰਨ ਸਿੰਘ ਵਾਲਾ ਦੀ ਪਿਛਲੀ ਲੰਮੇ ਸਮੇਂ ਦੀ ਕਾਰਗੁਜ਼ਾਰੀ ਤੇ ਪੰਥ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਆਗੂਆਂ ਨੇ ਲੋਕ ਸਭਾ ਹਲਕਾ ਸੰਗਰੂਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਜਥੇਦਾਰ ਜਸਕਰਨ ਸਿੰਘ ਕਾਹਨ ਵਾਲਾ ਨੂੰ ਵੋਟਾਂ ਦੇ ਵੱਡੇ ਫ਼ਰਕ ਨਾਲ ਜਿਤਾ ਕੇ ਸੰਸਦ ’ਚ ਭੇਜਣ। ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਬਲਜਿੰਦਰ ਸਿੰਘ ਲਸੋਈ, ਅੰਮ੍ਰਿਤਪਾਲ ਸਿੰਘ ਲੌਂਗੋਵਾਲ ਸੀਨੀਅਰ ਮੀਤ ਪ੍ਰਧਾਨ, ਚਾਂਦ ਮੁਹੰਮਦ ਸੱਕਤਰ,ਮੱਖਣ ਸਿੰਘ ਸਹੋਲੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਮੁਹੰਮਦ ਰਜ਼ਾਕ ਸਰਪ੍ਰਸਤ ਜ਼ਿਲ੍ਹਾ ਮਾਲੇਰਕੋਟਲਾ ਇਕਾਈ, ਅੰਜ਼ੁਮ ਆਫ਼ਤਾਬ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਮਾਲੇਰਕੋਟਲਾ, ਮੁਹੰਮਦ ਨਦੀਮ ਯੂਥ ਪ੍ਰਧਾਨ ਸ਼ਹਿਰੀ, ਜਮੀਲ ਮੁਹੰਮਦ ਭੱਟੀ ਸ਼ਹਿਰੀ ਪ੍ਰਧਾਨ ਮਾਲੇਰਕੋਟਲਾ, ਮੁਹੰਮਦ ਸ਼ਾਹਿਦ ਜਨਰਲ ਸਕੱਤਰ ਯੂਥ ਵਿੰਗ ਮਾਲੇਰਕੋਟਲਾ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×