ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ਵੱਲੋਂ ਹੇਮਕੁੰਟ ਸਾਹਿਬ ਲਈ ਜਥਾ ਰਵਾਨਾ

09:06 AM Sep 22, 2024 IST
ਚਮਕੌਰ ਸਾਹਿਬ ਤੋਂ ਹੇਮਕੁੰਟ ਸਾਹਿਬ ਲਈ ਰਵਾਨਾ ਹੋਣ ਸਮੇਂ ਜਥੇ ਦੇ ਮੈਂਬਰ। -ਫੋਟੋ: ਬੱਬੀ

ਚਮਕੌਰ ਸਾਹਿਬ: ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੁਜਾਫ਼ਤ ਵੱਲੋਂ ਹੇਮਕੁੰਟ ਸਾਹਿਬ ਦੀ 23ਵੀਂ ਯਾਤਰਾ ਲਈ ਇੱਕ ਜਥਾ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਤੋਂ ਰਵਾਨਾ ਹੋਇਆ। ਸਕੂਲ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਜਥੇ ਵਿਚ 72 ਵਿਦਿਆਰਥੀ, 17 ਸਟਾਫ਼ ਮੈਂਬਰ ਅਤੇ 9 ਮਾਪੇ ਸ਼ਾਮਲ ਹਨ। ਇਹ ਜੱਥਾ ਅੱਜ ਰੇਲਗੱਡੀ ਰਾਹੀਂ ਰਿਸ਼ੀਕੇਸ਼ ਪਹੁੰਚੇਗਾ ਅਤੇ ਬੱਸਾਂ ਰਾਹੀਂ ਗੋਬਿੰਦ ਘਾਟ ਪਹੁੰਚ ਕੇ ਆਪਣੀ ਪੈਦਲ ਯਾਤਰਾ ਸ਼ੁਰੂ ਕਰੇਗਾ। ਉਨ੍ਹਾਂ ਦੱਸਿਆ ਕਿ ਅੱਠ ਦਿਨਾਂ ਦੀ ਇਸ ਯਾਤਰਾ ਦਾ ਜਥਾ ਰਿਸ਼ੀਕੇਸ਼, ਗੋਬਿੰਦਘਾਟ, ਗੋਬਿੰਦਧਾਮ, ਬਦਰੀਨਾਥ, ਜੋਸ਼ੀਮੱਠ ਅਤੇ ਹਰਿਦੁਆਰ ਦਰਸ਼ਨ ਕਰਦਾ ਹੋਇਆਂ 28 ਸਤੰਬਰ ਨੂੰ ਵਾਪਸ ਮੁਜ਼ਾਫਤ ਪਹੁੰਚੇਗਾ। -ਨਿੱਜੀ ਪੱਤਰ ਪ੍ਰੇਰਕ

Advertisement

Advertisement