ਜਸਵੀਰ ਸਿੰਘ ਗੜ੍ਹੀ ਬਣੇ ਰਹਿਣਗੇ ਬਸਪਾ ਦੇ ਸੂਬਾ ਪ੍ਰਧਾਨ
ਪੱਤਰ ਪ੍ਰੇਰਕ
ਪਟਿਆਲਾ, 26 ਜੁਲਾਈ
ਬਹੁਜਨ ਸਮਾਜ ਪਾਰਟੀ ਪੰਜਾਬ, ਚੰਡੀਗੜ੍ਹ, ਹਰਿਆਣਾ ਦੇ ਮੁੱਖ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨੇ ਦੱਸਿਆ ਕਿ ਪੰਜਾਬ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਬਣੇ ਰਹਿਣਗੇ। ਵਿਧਾਇਕ ਡਾ. ਨਛੱਤਰ ਪਾਲ ਪਾਰਟੀ ਦੇ ਸੂਬਾ ਇੰਚਾਰਜ ਹੋਣਗੇ। ਰਾਜਾ ਰਾਜਿੰਦਰ ਸਿੰਘ ਨਨਹੇੜੀਆਂ ਨੂੰ ਚੰਡੀਗੜ੍ਹ ਦਾ ਇੰਚਾਰਜ ਨਿਯੁਕਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਉਪ ਪ੍ਰਧਾਨ ਅਜੀਤ ਸਿੰਘ ਭੈਣੀ ਹੋਣਗੇ। ਸੂਬਾ ਜਨਰਲ ਸਕੱਤਰਾਂ ਵਿੱਚ ਬਲਦੇਵ ਮਹਿਰਾ, ਗੁਰਲਾਲ ਸੈਲਾ, ਬਲਵਿੰਦਰ ਕੁਮਾਰ ਐਡਵੋਕੇਟ, ਗੁਰਨਾਮ ਸਿੰਘ ਚੌਧਰੀ, ਹਰਭਜਨ ਸਿੰਘ ਬਜਹੇਰੀ, ਤਰਸੇਮ ਥਾਪਰ, ਚਮਕੌਰ ਸਿੰਘ ਵੀਰ, ਨਿੱਕਾ ਸਿੰਘ ਬਠਿੰਡਾ, ਸੁਖਦੇਵ ਸਿੰਘ ਸ਼ੀਰਾ, ਲਾਲ ਸਿੰਘ ਸੁਲਹਾਨੀ ਅਤੇ ਕੁਲਦੀਪ ਸਿੰਘ ਸਰਦੂਲਗੜ੍ਹ ਸ਼ਾਮਲ ਹਨ। ਸੂਬਾ ਦਫ਼ਤਰ ਦੇ ਸਕੱਤਰ ਜਸਵੰਤ ਰਾਏ ਅਤੇ ਸੂਬਾਈ ਖ਼ਜ਼ਾਨਚੀ ਪਰਮਜੀਤ ਮੱਲ ਹੋਣਗੇ। ਸੂਬਾ ਸਕੱਤਰਾਂ ਦੀ ਸੂਚੀ ਵਿੱਚ ਮਾਸਟਰ ਰਾਮਪਾਲ ਅਬੀਆਣਾ, ਬਲਵੰਤ ਕੇਹਰਾ ਅੰਮ੍ਰਿਤਸਰ, ਤਾਰਾਚੰਦ ਭਗਤ, ਤੀਰਥ ਰਾਜਪੁਰਾ ਅਤੇ ਮਾ. ਓਮ ਪ੍ਰਕਾਸ਼ ਸਰੋਆ ਫ਼ਿਰੋਜ਼ਪੁਰ ਸ਼ਾਮਲ ਹੋਣਗੇ। ਸੂਬਾ ਕਾਰਜਕਾਰਨੀ ਮੈਂਬਰ ਸ਼ੀਲਾ ਰਾਣੀ, ਐਡਵੋਕੇਟ ਅਵਤਾਰ ਕ੍ਰਿਸ਼ਨ ਅਤੇ ਲੇਖਰਾਜ ਜਮਾਲਪੁਰੀ ਹੋਣਗੇ। ਇਸੇ ਤਰ੍ਹਾਂ ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਦੇ ਇੰਚਾਰਜ ਕੁਲਵੰਤ ਸਿੰਘ ਮੈਹਤੋ, ਪਟਿਆਲਾ ਦੇ ਜਗਜੀਤ ਸਿੰਘ ਛੜਬੜ, ਸੰਗਰੂਰ ਦੇ ਡਾ. ਮੱਖਣ ਸਿੰਘ, ਬਠਿੰਡਾ ਦੇ ਮੀਨਾ ਰਾਣੀ, ਫ਼ਰੀਦਕੋਟ ਦੇ ਗੁਰਬਖ਼ਸ਼ ਸਿੰਘ ਚੌਹਾਨ, ਲੁਧਿਆਣਾ ਦੇ ਦਵਿੰਦਰ ਸਿੰਘ ਰਾਮਗੜ੍ਹੀਆ, ਫਿਰੋਜ਼ਪੁਰ ਦੇ ਸੁਰਿੰਦਰ ਕੰਬੋਜ, ਸ੍ਰੀ ਅਨੰਦਪੁਰ ਸਾਹਿਬ ਦੇ ਪਰਵੀਨ ਬੰਗਾ, ਹੁਸ਼ਿਆਰਪੁਰ ਦੇ ਐਡਵੋਕੇਟ ਰਣਜੀਤ ਕੁਮਾਰ, ਗੁਰਦਾਸਪੁਰ ਦੇ ਰਾਜ ਕੁਮਾਰ ਜਨੋਤਰਾ ਹੋਣਗੇ।