ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੱਸਾ ਪੱਟੀ ਨੇ ਜਿੱਤੀ ਝੰਡੀ ਦੀ ਕੁਸ਼ਤੀ

06:40 AM Aug 28, 2024 IST
ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ। -ਫੋਟੋ: ਜਗਮੋਹਨ

ਪੱਤਰ ਪ੍ਰੇਰਕ
ਘਨੌਲੀ, 27 ਅਗਸਤ
ਇੱਥੋਂ ਨੇੜਲੇ ਪਿੰਡ ਸਰਸਾ ਨੰਗਲ ਵਿੱਚ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ 10ਵਾਂ ਦੰਗਲ ਕਰਵਾਇਆ ਗਿਆ। ਦੰਗਲ ਕਮੇਟੀ ਸਰਸਾ ਨੰਗਲ ਵੱਲੋਂ ਪਿੰਡ ਸਰਸਾ ਨੰਗਲ ਅਤੇ ਮੰਗੂਵਾਲ ਦੀਵਾੜੀ ਦੇ ਵਸਨੀਕਾਂ ਦੇ ਸਹਿਯੋਗ ਨਾਲ ਕਰਵਾਏ ਦੰਗਲ ਦੌਰਾਨ ਲਗਪਗ 150 ਪਹਿਲਵਾਨਾਂ ਨੇ ਹਿੱਸਾ ਲਿਆ। ਝੰਡੀ ਦੀ ਕੁਸ਼ਤੀ ਜੱਸਾ ਪੱਟੀ ਨੇ ਮਨੀਸ਼ ਮਹਾਰਾਸ਼ਟਰ ਨੂੰ ਹਰਾ ਕੇ ਜਿੱਤੀ। ਦੰਗਲ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਅਤੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ, ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਕਮਿੱਕਰ ਸਿੰਘ ਡਾਢੀ ਚੇਅਰਮੈਨ ਮਾਰਕੀਟ ਕਮੇਟੀ, ਜੁਝਾਰ ਸਿੰਘ ਆਸਪੁਰ, ਹਰਵਿੰਦਰ ਕੌਰ ਕੋਟਬਾਲਾ, ਖਜ਼ਾਨ ਸਿੰਘ, ਬੰਤ ਸਿੰਘ ਆਲੋਵਾਲ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਲਗਵਾਈ। ਮੰਤਰੀ ਬੈਂਸ ਨੇ ਦੰਗਲ ਕਮੇਟੀ ਲਈ ਦੋ ਲੱਖ ਤੇ ਸਰਸਾ ਨੰਗਲ ਦੇ ਸਕੂਲ ਸਾਹਮਣੇ ਸਟੇਡੀਅਮ ਬਣਾਉਣ ਲਈ ਦੋ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਕੁਸ਼ਤੀ ਦੰਗਲ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸੋਨੀ, ਸੋਹਣ, ਬਿੱਲਾ, ਰਾਜੂ, ਰਣਜੀਤ, ਨੰਬਰਦਾਰ ਸੋਹਣ ਮੁਹੰਮਦ, ਨੰਬਰਦਾਰ ਕੁਲਵੰਤ ਸਿੰਘ ਸਰਸਾ ਨੰਗਲ ਤੇ ਛੰਮੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Advertisement

Advertisement