For the best experience, open
https://m.punjabitribuneonline.com
on your mobile browser.
Advertisement

ਪਹੇੜੀ ਛਿੰਝ ’ਚ ਜੱਸਾ ਪੱਟੀ ਨੇ ਝੰਡੀ ਦੀ ਕੁਸ਼ਤੀ ਜਿੱਤੀ

06:58 AM Apr 04, 2024 IST
ਪਹੇੜੀ ਛਿੰਝ ’ਚ ਜੱਸਾ ਪੱਟੀ ਨੇ ਝੰਡੀ ਦੀ ਕੁਸ਼ਤੀ ਜਿੱਤੀ
ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ। -ਫੋਟੋ: ਸੂਦ
Advertisement

ਪੱਤਰ ਪ੍ਰੇਰਕ
ਅਮਲੋਹ, 3 ਅਪਰੈਲ
ਬਲਾਕ ਅਮਲੋਹ ਪਿੰਡ ਪਹੇੜੀ ਵਿਖੇ ਨਗਰ ਨਿਵਾਸੀਆਂ, ਪ੍ਰਵਾਸੀ ਵੀਰਾਂ, ਗਰਾਮ ਪੰਚਾਇਤ ਵੱਲੋਂ ਛੇਵਾਂ ਵਿਸ਼ਾਲ ਕੁਸ਼ਤੀ ਦੰਗਲ ਪਹਿਲਵਾਨ ਅਮਰੀਕ ਸਿੰਘ ਰੌਣੀ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।
ਇਸ ਸਬੰਧੀ ਕੁਲਵਿੰਦਰ ਸਿੰਘ ਕਿੰਦਾ, ਅਮਰੀਕ ਸਿੰਘ ਰੌਣੀ ਅਤੇ ਹਰਪ੍ਰੀਤ ਸਿੰਘ ਸਰਪੰਚ ਨੇ ਦੱਸਿਆ ਕਿ ਇਸ ਛਿੰਝ ਵਿੱਚ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਅਤੇ ਮੋਨੂੰ ਦਹੀਆ ਦਿੱਲੀ ਵਿਚਕਾਰ ਹੋਈ, ਸਖਤ ਮੁਕਾਬਲੇ ਵਿਚ ਜੱਸਾ ਪੱਟੀ ਨੇ ਜਿੱਤ ਹਾਸਲ ਕੀਤੀ, ਦੋ ਨੰਬਰ ਝੰਡੀ ਦੀਆਂ ਦੋ ਕੁਸ਼ਤੀਆਂ ਵਿੱਚ ਤਾਲਬਿ ਬਾਬਾ ਫਲਾਹੀ ਨੇ ਸੁਖਚੈਨ ਹਰਿਆਣਾ ਨੂੰ ਚਿੱਤ ਕਰਕੇ ਜਿੱਤੀ ਅਤੇ ਦੂਸਰੀ ਬਾਜ ਰੌਣੀ ਅਤੇ ਸੋਨੂੰ ਕਾਂਗੜਾ ਦਰਮਿਆਨ ਬਰਾਬਰ ਰਹੀ। ਤਿੰਨ ਨੰਬਰ ਝੰਡੀ ਦੀ ਕੁਸ਼ਤੀ ਵਿੱਚ ਤਾਜ ਰੌਣੀ ਨੇ ਸੁੱਖ ਅਜਨਾਲਾ ਨੂੰ ਸਖਤ ਮੁਕਾਬਲੇ ਦੌਰਾਨ ਚਿੱਤ ਕੀਤਾ। ਇੱਕ ਹੋਰ ਝੰਡੀ ਦੀ ਕੁਸ਼ਤੀ ਵਿੱਚ ਬਨੀਤ ਆਲਮਗੀਰ ਨੇ ਚਮਕੌਰ ਹੱਲਾ ਵਿਚਕਾਰ ਫਾਊਲ ਹੋਣ ’ਤੇ ਬਨੀਤ ਨੇ ਜਿੱਤ ਪ੍ਰਾਪਤ ਕੀਤੀ। ਹੋਰ ਮੁਕਾਬਲਿਆਂ ਵਿੱਚ ਜੋਤ ਮਲਕਪੁਰ ਨੇ ਭੋਲੂ ਰੌਣੀ ਨੂੰ, ਸ਼ਾਨਵੀਰ ਰੌਣੀ ਨੇ ਇਮਰਾਨ ਨੂੰ ਕਰਮਵਾਰ ਚਿੱਤ ਕੀਤਾ, ਸੰਜੇ ਰੌਣੀ ਤੇ ਹਰਕ੍ਰਿਸ਼ਨ ਮਲਕਪੁਰ ਬਰਾਬਰ ਰਹੇ। ਇਸ ਮੇਲੇ ਦੌਰਾਨ ਪਹਿਲਵਾਨ ਅਮਰੀਕ ਸਿੰਘ ਰੌਣੀ ਦਾ ਲਛਮਣ ਸਿੰਘ ਸਰੌਦ ਵੱਲੋਂ ਸੋਨੇ ਦੀ ਚੈਨ, ਗੁਰਜ ਅਤੇ ਸੋਨੇ ਦੀ ਮੁੰਦਰੀ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਅਮਲੋਹ ਗੁਰਿੰਦਰ ਗੈਰੀ ਵੜਿੰਗ, ਮੁਕੇਸ਼ ਕੁਮਾਰ ਐੱਸਪੀ, ਸੰਤ ਜੈ ਦੇਵ, ਸੰਤ ਸੋਮ ਨਾਥ, ਸੰਤ ਵਿਜੈ ਨਾਥ, ਸੰਤ ਭੈਰਵ ਨਾਥ, ਸੰਤ ਸਤਪਾਲ, ਬਾਬਾ ਬਾਲਕ ਨਾਥ, ਸੰਤ ਭਵਾਨੀ ਨਾਥ, ਸੋਮ ਨਾਥ, ਸੰਤ ਭੀਰੀ ਨਾਥ, ਸੰਤ ਨਿਰਮਲ ਨਾਥ, ਮਹੰਤ ਸੁਰਜਨ ਦਾਸ, ਲਛਮਣ ਸਿੰਘ ਸਰੌਂਦ, ਬਾਬਾ ਜਗਨ ਨਾਥ, ਰਣਜੀਤ ਸਿੰਘ ਕੋਟਲੀ, ਬਲਵਿੰਦਰ ਸਿੰਘ ਨੰਬਰਦਾਰ ਪੱਪੂ ਕੋਟਲੀ, ਰਵਿੰਦਰ ਪਹੇੜੀ ਨੰਬਰਦਾਰ ਅਤੇ ਬਾਬਾ ਗੁਰਮੀਤ ਸਿੰਘ ਹੱਲਾ ਸਣੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Advertisement

Advertisement
Author Image

Advertisement
Advertisement
×