ਜੱਸਾ ਪੱਟੀ ਨੇ ਜਿੱਤੀ ਮਟੌਰ ਦੰਗਲ ’ਚ ਝੰਡੀ ਦੀ ਕੁਸ਼ਤੀ
ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 1 ਨਵੰਬਰ
ਨੌਜਵਾਨ ਕੁਸ਼ਤੀ ਦੰਗਲ ਕਮੇਟੀ ਨਗਰ ਖੇੜਾ ਪਿੰਡ ਮਟੌਰ ਸੈਕਟਰ-70 ਮੁਹਾਲੀ ਵਲੋਂ ਦੰਗਲ ਕਰਵਾਇਆ ਗਿਆ। ਇਸ ਮੌਕੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡੇ।
ਕੁਸ਼ਤੀ ਦੰਗਲ ਕਮੇਟੀ ਦੇ ਪ੍ਰਧਾਨ ਲਖਮੀਰ ਸਿੰਘ ਲੱਖਾ ਪਹਿਲਵਾਨ ਅਤੇ ਸਰਪੰਚ ਅਮਰੀਕ ਸਿੰਘ ਮਟੌਰ ਦੀ ਦੇਖ-ਰੇਖ ਵਿਚ ਕਰਵਾਏ ਦੰਗਲ ਵਿਚ ਵੱਡੀ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਨੇ ਸੋਨੂੰ ਦਿੱਲੀ ਨੂੰ ਹਰਾ ਕੇ ਜਿੱਤੀ। ਜੱਸਾ ਪੱਟੀ ਨੂੰ ਬੁਲੇਟ ਮੋਟਰਸਾਈਕਲ ਤੇ ਸੋਨੂੰ ਦਿੱਲੀ ਨੂੰ 71 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ। ਦੰਗਲ ਵਿੱਚ 200 ਤੋਂ ਵੱਧ ਭਲਵਾਨਾਂ ਨੇ ਸ਼ਿਰਕਤ ਕੀਤੀ। ਦੰਗਲ ਵਿਚ ਨਰਿੰਦਰ ਝੰਜੇੜੀ ਨੇ ਦੀਪਕ ਬੰਨੀ ਨੂੰ ਹਰਾ ਕੇ 51 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ।
ਇਸ ਮੌਕੇ ਬੋਲਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਖਿਡਾਰੀ ਕਿਸੇ ਵੀ ਦੇਸ਼ ਤੇ ਕੌਮ ਦਾ ਕੀਮਤੀ ਸਰਮਾਇਆ ਹੁੰਦੇ ਹਨ। ਉਨ੍ਹਾਂ ਕੁਸ਼ਤੀ ਦੰਗਲ ਕਮੇਟੀ ਦੇ ਸਮੁੱਚੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਮੁਹਾਲੀ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਠੇਕੇਦਾਰ ਮਲਵਿੰਦਰ ਸਿੰਘ, ਗੁਰਵਿੰਦਰ ਸਿੰਘ ਬੜੀ, ਪ੍ਰਦੀਪ ਕੁਮਾਰ ਸੋਨੀ, ਧੀਰਜ ਕੌਸ਼ਲ, ਹਰੀਸ਼ ਦੱਤਾ, ਕਮਲਪ੍ਰੀਤ ਸਿੰਘ ਬੰਨੀ, ਬਿੰਦਾ ਮਟੌਰ, ਬਲਜਿੰਦਰ ਸਿੰਘ ਪੱਪੂ, ਮੱਖਣ ਸਿੰਘ, ਮਲਕੀਤ ਸਿੰਘ, ਆਸ਼ੂ ਵੈਦ, ਦਿਲਵਰ ਖਾਨ, ਕੁਲਵਿੰਦਰ ਸਿੰਘ ਅਤੇ ਖਾਨ ਬੇਕਰੀ ਤੇ ਹੋਰ ਪ੍ਰਬੰਧਕ ਵੀ ਮੌਜੂਦ ਸਨ।