ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੱਸਾ ਪੱਟੀ ਨੇ ਜਿੱਤਿਆ ਛੌੜੀਆਂ ਬੇਟ ਦਾ ਦੰਗਲ ਮੇਲਾ

11:10 AM Aug 31, 2024 IST
ਪਿੰਡ ਛੌੜੀਆਂ ਬੇਟ ਵਿੱਚ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਪ੍ਰਬੰਧਕ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 30 ਅਗਸਤ
ਇੱਥੋਂ ਨੇੜਲੇ ਪਿੰਡ ਛੌੜੀਆਂ ਬੇਟ ’ਚ ਬਾਬਾ ਗੁੱਗਾ ਜਾਹਰ ਪੀਰ ਦੀ ਯਾਦ ’ਚ ਛਿੰਝ ਕਮੇਟੀ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਦੰਗਲ ਮੇਲਾ ਕਰਵਾਇਆ ਗਿਆ। ਦੰਗਲ ਮੇਲੇ ਪਹਿਲੀ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਨੇ ਗਣੇਸ਼ ਪੱਤ ਮਹਾਰਾਸ਼ਟਰ ਨੂੰ ਹਰ ਕੇ ਜਿੱਤੀ ਜਦਕਿ ਦੂਜੀ ਝੰਡੀ ਦੀ ਕੁਸ਼ਤੀ ’ਚ ਭੁਪਿੰਦਰ ਅਜਨਾਲਾ ਨੇ ਰਮੇਸ਼ ਮਥੁਰਾ ਨੂੰ ਹਰਾਇਆ। ਤੀਜੇ ਨੰਬਰ ’ਤੇ ਮਿਰਜ਼ਾ ਇਰਾਨ ਨੇ ਰੋਜ਼ੀ ਕਪੂਰਥਲਾ ਨੂੰ ਚਿੱਤ ਕੀਤਾ, ਚੌਥੀ ਕੁਸ਼ਤੀ ’ਚ ਤਾਲਿਬ ਬਾਬਾ ਫਲਾਹੀ ਨੇ ਬਿੰਨੀਆ ਜੰਮੂ ਨੂੰ ਹਰਾਇਆ, ਪੰਜਵੀਂ ਝੰਡੀ ਦੀ ਕੁਸ਼ਤੀ ਭੋਲਾ ਬਾਰਨ ਤੇ ਰਵੀ ਮਹਿਰਾ ਵਿਚਕਾਰ ਹੋਈ। ਪਹਿਲੀ ਕੁਸ਼ਤੀ ਦੇ ਜੇਤੂ ਪਹਿਲਵਾਨ ਨੂੰ 2.40 ਲੱਖ ਰੁਪਏ ਨਗਦ, ਦੂਜੇ ਨੰਬਰ ਵਾਲੇ ਪਹਿਲਵਾਨ ਨੂੰ ਸਿਮਰਨਜੀਤ ਸਿੰਘ ਆਸਟਰੇਲੀਆ ਵੱਲੋਂ ਬੁਲੇਟ ਮੋਟਰਸਾਈਕਲ, ਤੀਜੀ ਨੰਬਰ ਵਾਲੇ ਪਹਿਲਵਾਨ ਨੂੰ ਸਾਧੂ ਰਾਮ ਹੰਸ, ਹੈਪੀ ਹੰਸ ਯੂਐੱਸਏ, ਜੱਸਾ ਸਪੇਨ ਤੇ ਬਬਲੂ ਹੰਸ ਵੱਲੋਂ ਬੁਲੇਟ ਮੋਟਰਸਾਈਕਲ, ਚੌਥੇ ਪਹਿਲਵਾਨ ਨੂੰ ਗੁਰਮੀਤ ਸਿੰਘ ਫਰਾਂਸ ਨੇ ਮੋਟਰਸਾਈਕਲ ਤੇ ਗੋਪੀ ਯੂਐਸਏ ਪੁੱਤਰ ਕਰਨੈਲ ਸਿੰਘ ਵਲੋਂ ਝੋਟੀ ਦਿੱਤੀ ਗਈ। ਇਸ ਤੋਂ ਇਲਾਵਾ ਪੰਜਵੀਂ ਝੰਡੀ ਦੀ ਕੁਸ਼ਤੀ ’ਚ ਭੋਲਾ ਬਾਰਨ ਤੇ ਰਵੀ ਦੇਹਰਾ ਨੂੰ ਨਗਦ ਰਕਮ ਨਾਲ ਸਨਮਾਨਿਆ ਗਿਆ।
ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਤੌਰ ’ਤੇ ਦੀਪਾ ਬਾਬਾ ਫਲਾਹੀ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਆ ਗਿਆ। ਮੇਲੇ ਵਿੱਚ ਥਾਣਾ ਮੁਖੀ ਪਵਿੱਤਰ ਸਿੰਘ, ਸ਼ਾਮ ਲਾਲ ਕੁੰਦਰਾ, ਕੁਲਦੀਪ ਸਿੰਘ ਯੂਐੱਸਏ, ਬਲਾਕ ਪ੍ਰਧਾਨ ਰਣਜੀਤ ਸਿੰਘ, ਅਰਸ਼ ਫਰਾਂਸ, ਭੁਪਿੰਦਰ ਸਿੰਘ, ਭਗਤ ਨੰਬਰਦਾਰ, ਗੁਰਦੇਵ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਇੰਗਲੈਂਡ, ਗੁਰਦੇਵ ਸਿੰਘ, ਸੋਨੂੰ ਸਪੇਨ, ਦੀਪਾ ਯੂਐੱਸਏ, ਗੋਪੀ ਯੂਐੱਸਏ, ਛਿੰਦਾ ਸਪੇਨ, ਭੁਪਿੰਦਰ ਸਿੰਘ, ਹਰਚੰਦ ਸਿੰਘ ਆਦਿ ਹਾਜ਼ਰ ਸਨ।

Advertisement

Advertisement