For the best experience, open
https://m.punjabitribuneonline.com
on your mobile browser.
Advertisement

ਜਸਪ੍ਰੀਤ ਨੇ ਜੱਜ ਬਣ ਕੇ ਮਾਪਿਆਂ ਅਤੇ ਸਹੁਰਿਆਂ ਦਾ ਨਾਮ ਚਮਕਾਇਆ

07:57 AM Mar 18, 2024 IST
ਜਸਪ੍ਰੀਤ ਨੇ ਜੱਜ ਬਣ ਕੇ ਮਾਪਿਆਂ ਅਤੇ ਸਹੁਰਿਆਂ ਦਾ ਨਾਮ ਚਮਕਾਇਆ
Advertisement

ਪੱਤਰ ਪ੍ਰੇਰਕ
ਕਾਲਾਂਵਾਲੀ, 17 ਮਾਰਚ
ਖੇਤਰ ਦੇ ਪਿੰਡ ਤਾਰੂਆਣਾ ਦੀ ਧੀ ਅਤੇ ਪਿੰਡ ਕਾਲਾਂਵਾਲੀ ਦੀ ਨੂੰਹ ਜਸਪ੍ਰੀਤ ਕੌਰ ਨੇ ਜੱਜ ਬਣ ਕੇ ਆਪਣੇ ਮਾਪਿਆਂ ਅਤੇ ਸਹੁਰਿਆਂ ਦਾ ਨਾਮ ਚਮਕਾਇਆ ਹੈ। ਆਪਣੀ ਇਸ ਪ੍ਰਾਪਤੀ ’ਤੇ ਜਸਪ੍ਰੀਤ ਕੌਰ ਨੇ ਕਿਹਾ ਕਿ ਅਕਸਰ ਲੋਕ ਵਿਆਹ ਤੋਂ ਬਾਅਦ ਪੜ੍ਹਾਈ ਜਾਰੀ ਰੱਖਣ ਨੂੰ ਮੁਸ਼ਕਲ ਸਮਝਦੇ ਹਨ ਪਰ ਉਸ ਲਈ ਜ਼ਿਆਦਾ ਮੁਸ਼ਕਿਲ ਨਹੀਂ ਸੀ ਕਿਉਂਕਿ ਉਸ ਦੇ ਸਹੁਰਾ ਪਰਿਵਾਰ ਨੇ ਹਮੇਸ਼ਾ ਉਸ ਨੂੰ ਸਹਿਯੋਗ ਕੀਤਾ ਹੈ ਅਤੇ ਘਰੇਲੂ ਕੰਮਾਂ ਤੋਂ ਮੁਕਤ ਕਰਕੇ ਉਸ ਨੂੰ ਹਮੇਸ਼ਾ ਪੜ੍ਹਾਈ ਕਰਨ ਲਈ ਹੀ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਮਾਤਾ-ਪਿਤਾ ਨੇ ਮੁੱਢ ਤੋਂ ਹੀ ਉਸ ਦੀ ਪੜ੍ਹਾਈ ਲਿਖਾਈ ਲਈ ਹਰ ਸੰਭਵ ਯਤਨ ਕੀਤੇ ਅਤੇ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਨੇ ਸਹਿਯੋਗ ਕੀਤਾ, ਜਿਸ ਦੀ ਬਦੌਲਤ ਅੱਜ ਇਹ ਮੁਕਾਮ ਹਾਸਲ ਹੋ ਪਾਇਆ ਹੈ। ਜਸਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਸਮਾਜ ਨੂੰ ਧੀਆਂ ਪ੍ਰਤੀ ਆਪਣਾ ਨਜ਼ੱਰੀਆ ਬਦਲਣਾ ਚਾਹੀਦਾ ਹੈ ਅੱਜ ਅਨੇਕਾਂ ਧੀਆਂ ਵੱਖ ਵੱਖ ਖੇਤਰਾਂ ਵਿਚ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਜਸਪ੍ਰੀਤ ਕੌਰ ਦੀ ਪ੍ਰਾਪਤੀ ’ਤੇ ਉਸ ਦੇ ਸਹੁਰੇ ਪਰਿਵਾਰ ਵਿਚ ਲੋਕ ਵਧਾਈਆਂ ਦੇ ਰਹੇ ਹਨ।

Advertisement

Advertisement
Author Image

sanam grng

View all posts

Advertisement
Advertisement
×