ਜਸਪਾਲ ਸਿੰਘ ਗੁੱਜਰਾਂ ਦਾ ਸ਼ਰਧਾਂਜਲੀ ਸਮਾਗਮ ਅੱਜ
06:48 AM Oct 01, 2023 IST
ਦਿੜ੍ਹਬਾ ਮੰਡੀ: ਨੌਜਵਾਨ ਸਪੋਰਟਸ ਕਲੱਬ ਗੁੱਜਰਾਂ ਦੇ ਪ੍ਰਧਾਨ ਜਸਪਾਲ ਸਿੰਘ ਧਾਲੀਵਾਲ ਗੁੱਜਰਾਂ ਜਨਿ੍ਹਾਂ ਦਾ ਬੀਤੇ ਦਨਿੀਂ ਦੇਹਾਂਤ ਹੋ ਗਿਆ ਸੀ, ਨਮਿਤ ਭੋਗ ਤੇ ਸ਼ਰਧਾਂਜਲੀ ਸਮਾਗਮ ਪਹਿਲੀ ਅਕਤੂਬਰ ਨੂੰ ਪਿੰਡ ਗੁੱਜਰਾਂ ਦੇ ਗੁਰਦੁਆਰੇ ਵਿੱਚ ਪਵੇਗਾ। 10 ਨਵੰਬਰ 1953 ਨੂੰ ਪਿੰਡ ਗੁੱਜਰਾਂ ਵਿੱਚ ਜਨਮੇ ਜਸਪਾਲ ਸਿੰਘ ਨੇ ਮੁੱਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਗੁੱਜਰਾਂ ਅਤੇ ਦਸਵੀਂ ਨਾਨਕੇ ਪਿੰਡ ਫੱਗੂਵਾਲਾ ਰਹਿ ਕੇ ਭਵਾਨੀਗੜ੍ਹ ਤੋਂ ਕੀਤੀ। ਉਚੇਰੀ ਸਿੱਖਿਆ ਰਣਬੀਰ ਕਾਲਜ ਸੰਗਰੂਰ ਤੋਂ ਅਤੇ ਬੀਐੱਡ ਕੈਥਲ ਕੀਤੀ। ਉਨ੍ਹਾਂ ਪੰਜਾਬ ਸਰਕਾਰ ਦੇ ਡਰੇਨ ਵਿਭਾਗ ਵਿੱਚ ਨੌਕਰੀ ਕੀਤੀ ਪਰ ਰੈਗੂਲਰ ਨਾ ਹੋਣ ਕਰਕੇ ਨੌਕਰੀ ਛੱਡ ਦਿੱਤੀ ਤੇ ਵਿਗਿਆਨਕ ਢੰਗ ਨਾਲ ਖੇਤੀ ਤੇ ਸਮਾਜ ਸੇਵਾ ਕਰਨ ਲੱਗੇ। ਉਹ 1978 ਤੋਂ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੇ ਪਾਠਕ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਮਨਦੀਪ ਕੌਰ, ਬੇਟਾ, ਬੇਟੀ ਅਤੇ ਨੂੰਹ ਹਨ। -ਪੱਤਰ ਪ੍ਰੇਰਕ
Advertisement
Advertisement