ਤੈਰਾਕੀ ’ਚ ਮੁਹਾਲੀ ਦੀ ਜਸਲੀਨ ਕੌਰ ਅੱਵਲ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 13 ਨਵੰਬਰ
ਸਕੂਲ ਸਿੱਖਿਆ ਵਿਭਾਗ ਵਲੋਂ ਇੱਥੋਂ ਦੇ ਸੈਕਟਰ-78 ਦੇ ਬਹੁਮੰਤਵੀ ਖੇਡ ਕੰਪਲੈਕਸ ਵਿੱਚ ਕਰਵਾਏ ਜਾ ਰਹੇ ਸੂਬਾ ਪੱਧਰੀ ਤੈਰਾਕੀ ਮੁਕਾਬਲਿਆਂ ਦੇ ਦੂਜੇ ਦਿਨ ਅੱਜ ਲੜਕੀਆਂ ਦੇ ਮੁਕਾਬਲੇ ਹੋਏ।
ਇਸ ਦੌਰਾਨ 14 ਸਾਲਾ ਵਰਗ ਦੇ 400 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚ ਜਸਲੀਨ ਕੌਰ ਮੁਹਾਲੀ ਨੇ ਪਹਿਲਾ, 200 ਮੀਟਰ ਬੈਕ ਸਟਰੋਕ ਵਿੱਚ ਨਿਮਰਤ ਕੌਰ ਸੰਗਰੂਰ, 100 ਮੀਟਰ ਬਰੈਸਟ ਸਟਰੋਕ ਵਿੱਚ ਅਲਾਇਨਾ ਸ਼ਰਮਾ, 200 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਕਟਾਨਾ ਚਹਿਲ ਫ਼ਰੀਦਕੋਟ ਨੇ ਪਹਿਲਾ ਸਥਾਨ ਹਾਸਲ ਕੀਤਾ।
ਲੜਕੀਆਂ ਦੇ 17 ਸਾਲਾ ਵਰਗ ਦੇ 200 ਮੀਟਰ ਬੈਕ ਸਟਰੋਕ ਮੁਕਾਬਲੇ ਵਿੱਚ ਹਰਸ਼ਿਤਾ ਫਿਰੋਜ਼ਪੁਰ ਨੇ ਪਹਿਲਾ, 200 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਅਪੁਰਵਾ ਸ਼ਰਮਾ ਮੁਹਾਲੀ, 50 ਮੀਟਰ ਫਰੀ ਸਟਾਈਲ ਦੇ ਮੁਕਾਬਲੇ ਵਿੱਚ ਜਸਲੀਨ ਕੌਰ ਮੁਹਾਲੀ ਨੇ ਪਹਿਲਾ ਸਥਾਨ ਲਿਆ। ਲੜਕੀਆਂ ਦੇ 19 ਸਾਲਾ ਉਮਰ ਵਰਗ ਦੇ ਬੈਕ ਸਟਰੋਕ ਮੁਕਾਬਲੇ ਵਿੱਚ ਜਿਆਨਾ ਸਧਰਾ ਲੁਧਿਆਣਾ ਨੇ ਪਹਿਲਾ, 200 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਗੁਨਿਕਾ ਲੁਧਿਆਣਾ ਤੇ 50 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚ ਸਾਹਿਬਜੋਤ ਕੌਰ ਲੁਧਿਆਣਾ ਪਹਿਲੇ ਸਥਾਨ ’ਤੇ ਰਹੀ।
ਇਨਾਮ ਵੰਡ ਸਮਾਗਮ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ.ਸਿੱ.) ਅੰਗਰੇਜ਼ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਕਰਤ ਕੀਤੀ ਅਤੇ ਜੇਤੂ ਤੈਰਾਕਾਂ ਦਾ ਸਨਮਾਨ ਕੀਤਾ।