For the best experience, open
https://m.punjabitribuneonline.com
on your mobile browser.
Advertisement

ਇਸਰੋ ਦੀ ਯੁਵਾ ਵਿਗਿਆਨੀ ਬਣੀ ਫਰੀਦਕੋਟ ਦੀ ਜਸਲੀਨ ਕੌਰ

09:04 AM Mar 31, 2024 IST
ਇਸਰੋ ਦੀ ਯੁਵਾ ਵਿਗਿਆਨੀ ਬਣੀ ਫਰੀਦਕੋਟ ਦੀ ਜਸਲੀਨ ਕੌਰ
Advertisement

ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 30 ਮਾਰਚ
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੀ ਵਿਦਿਆਰਥਣ ਜਸਲੀਨ ਕੌਰ ਬਰਾੜ ਨੇ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਵੱਲੋਂ ਕਰਵਾਏ ਗਏ ਸਪੇਸ ਕੁਇਜ਼ ਵਿੱਚ ਭਾਗ ਲੈ ਕੇ ਭਾਰਤ ’ਚੋਂ 54ਵਾਂ ਸਥਾਨ ਹਾਸਲ ਕੀਤਾ ਹੈ ਜਦਕਿ ਪੰਜਾਬ ਵਿੱਚੋਂ ਇਹ ਸਫਲਤਾ ਹਾਸਲ ਕਰਨ ਵਾਲੇ ਅੱਠ ਵਿਦਿਆਰਥੀਆਂ ’ਚ ਸ਼ਾਮਲ ਹੈ। ਸਕੂਲ ਪ੍ਰਿੰਸੀਪਲ ਡਾ. ਐੱਸਐੱਸ ਬਰਾੜ ਨੇ ਦੱਸਿਆ ਕਿ ਇਸਰੋ ਵੱਲੋਂ ਇਸ ਵਿਦਿਆਰਥਣ ਦੀ ਯੁਵਾ ਵਿਗਿਆਨੀ ਵਜੋਂ ਚੋਣ ਕਰਕੇ ਇੰਡੀਅਨ ਇੰਸਟੀਚਿਊਟ ਆਫ ਰਿਮੋਟ ਸੈਂਸਿਗ ਦੇਹਰਾਦੂਨ ਵਿੱਚ ਮੁਫ਼ਤ ਟ੍ਰੇਨਿੰਗ ਯੁਵਿਕਾ-2024 ਲਈ ਭੇਜਿਆ ਜਾ ਰਿਹਾ ਹੈ। ਵਿਦਿਆਰਥਣ ਦੇ ਪਿਤਾ ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਉਸ ਦੀ ਧੀ ਦੀ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਸੰਸਥਾ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×