ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਸਲੀਨ ਕੌਰ ਵੱਕਾਰੀ ਟਰਨਰ ਪੁਰਸਕਾਰ ਲਈ ਨਾਮਜ਼ਦ

07:08 AM Apr 25, 2024 IST

ਲੰਡਨ: ਗਲਾਸਗੋ ਵਿੱਚ ਪੈਦਾ ਹੋਈ ਸਿੱਖ ਕਲਾਕਾਰ ਜਸਲੀਨ ਕੌਰ ਨੂੰ ਬਰਤਾਨੀਆ ਦੇ ਵੱਕਾਰੀ ‘ਟਰਨਰ’ ਪੁਰਸਕਾਰ ਲਈ ਅੱਜ ਅੰਤਿਮ ਚਾਰ ਉਮੀਦਵਾਰਾਂ ਦੀ ਸੂਚੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਸਾਲ ਪੁਰਸਕਾਰ ਦੇ 40 ਸਾਲ ਪੂਰੇ ਹੋ ਰਹੇ ਹਨ। ਜਸਲੀਨ ਕੌਰ ਦੀਆਂ ਕਲਾਕ੍ਰਿਤਾਂ ਸਕਾਟਲੈਂਡ ਦੇ ਸਿੱਖ ਭਾਈਚਾਰੇ ਦੀ ਜ਼ਿੰਦਗੀ ਤੋਂ ਪ੍ਰੇਰਿਤ ਹਨ। ਲਗਪਗ 30 ਸਾਲ ਦੀ ਜਸਲੀਨ ਕੌਰ ਨੂੰ ਗਲਾਸਗੋ ਦੇ ਟਰਾਮਵੇਅ ਕਲਾ ਕੇਂਦਰ ’ਤੇ ‘ਅਲਟਰ ਅਲਟਰ’ ਨਾਮੀ ਉਨ੍ਹਾਂ ਦੀ ਇਕਲੌਤੀ ਪ੍ਰਦਰਸ਼ਨੀ ਲਈ ਨਾਮਜ਼ਦ ਕੀਤਾ ਗਿਆ ਹੈ। ਲੰਡਨ ਵਿੱਚ ਰਹਿ ਰਹੀ ਜਸਲੀਨ ਕੌਰ ਨੇ ਪ੍ਰਦਰਸ਼ਨੀ ਵਿੱਚ ਆਪਣੀਆਂ ਕਲਾਕ੍ਰਿਤਾਂ ਲਈ ਆਪਣੇ ਪਰਿਵਾਰਕ ਜੀਵਨ ਨਾਲ ਜੁੜੀਆਂ ਵਸਤਾਂ ਦੀ ਵਰਤੋਂ ਕੀਤੀ ਹੈ। ਜਸਲੀਨ ਕੌਰ ਦੇ ਨਾਲ ਹੀ ਕਲਾਕਾਰਾਂ ਪੀਓ ਐਬਡ, ਕਲੌਡੇਟ ਜੌਹਨਸਨ ਅਤੇ ਡੈਲੇਨ ਲੀ ਬਾਸ ਨੂੰ ਵੀ ਇਸ ਪੁਰਸਕਾਰ ਲਈ ਅੰਤਿਮ ਚਾਰ ਉਮੀਦਵਾਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਜੇਤੂਆਂ ਦਾ ਐਲਾਨ 3 ਦਸੰਬਰ ਨੂੰ ਇੱਕ ਪੁਰਸਕਾਰ ਸਮਾਰੋਹ ਵਿੱਚ ਕੀਤਾ ਜਾਵੇਗਾ। ਇਸ ਪੁਰਸਕਾਰ ਦੇ ਜੇਤੂ ਨੂੰ 25,000 ਪਾਊਂਡ ਮਿਲਣਗੇ ਜਦਕਿ ਬਾਕੀ ਤਿੰਨ ਕਲਾਕਾਰਾਂ ਨੂੰ ਦਸ-ਦਸ ਹਜ਼ਾਰ ਪਾਊਂਡ ਦਿੱਤੇ ਜਾਣਗੇ। -ਪੀਟੀਆਈ

Advertisement

Advertisement
Advertisement