For the best experience, open
https://m.punjabitribuneonline.com
on your mobile browser.
Advertisement

ਡੀਏਵੀ ਕਾਲਜ ਵਿੱਚ ‘ਜਸ਼ਨ-ਏ-ਰੁਖ਼ਸਤ’ ਪ੍ਰੋਗਰਾਮ

08:33 AM Apr 26, 2024 IST
ਡੀਏਵੀ ਕਾਲਜ ਵਿੱਚ ‘ਜਸ਼ਨ ਏ ਰੁਖ਼ਸਤ’ ਪ੍ਰੋਗਰਾਮ
ਪ੍ਰਿੰਸੀਪਲ ਡਾ. ਅਨੁਜ ਸ਼ਰਮਾ ਤੇ ਹਾਰਬੀ ਸੰਘਾ ਨਾਲ ਮਿਸਟਰ ਤੇ ਮਿਸ ਫੇਅਰਵੈੱਲ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਅਪਰੈਲ
ਲਾਜਪਤ ਰਾਏ ਡੀਏਵੀ ਕਾਲਜ ਵਿੱਚ ਅਖੀਰਲੇ ਸਾਲ ਦੇ ਵਿਦਿਆਰਥੀਆਂ ਨੂੰ ਅਲਵਿਦਾ ਕਹਿਣ ਲਈ ‘ਜਸ਼ਨ-ਏ-ਰੁਖਸਤ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਅਨੁਜ ਸ਼ਰਮਾ ਦੀ ਅਗਵਾਈ ਹੇਠ ਇਸ ਸਮਾਗਮ ’ਚ ਪੌਲੀਵੁੱਡ ਅਦਾਕਾਰ ਹਾਰਬੀ ਸੰਘਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚੇ ਹੋਏ ਸਨ। ਫੇਅਰਵੈੱਲ ਪਾਰਟੀ ਦੀ ਸ਼ੁਰੂਆਤ ਡੀਏਵੀ ਗਾਇਨ ਨਾਲ ਹੋਈ। ਪ੍ਰਿੰਸੀਪਲ ਡਾ. ਸ਼ਰਮਾ ਨੇ ਸਮਰਪਣ, ਇਮਾਨਦਾਰੀ ਅਤੇ ਅਨੁਸ਼ਾਸਨ ਦੇ ਗੁਣਾਂ ’ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਭਵਿੱਖ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਸਟੇਜ ’ਤੇ ਹਾਰਬੀ ਸੰਘਾ ਦੀ ਪੇਸ਼ਕਾਰੀ ਨਾਲ ਦਰਸ਼ਕ ਬਹੁਤ ਖੁਸ਼ ਹੋਏ ਜਿਸ ਨੇ ਸਾਰਿਆਂ ਨੂੰ ਹਾਸਰਸ ਮਾਹੌਲ ’ਚ ਪਾ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ’ਚ ਸਫ਼ਲਤਾ ਪ੍ਰਾਪਤ ਕਰਨ ਲਈ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ। ਇਸ ਮੌਕੇ ਦਵਿੰਦਰਪਾਲ ਸਿੰਘ ਬੀਕਾਮ ਫਾਈਨਲ ਨੂੰ ਮਿਸਟਰ ਫੇਅਰਵੈੱਲ ਅਤੇ ਜੀਆ ਕਲਸੀ ਬੀਕਾਮ ਫਾਈਨਲ ਨੂੰ ਮਿਸ ਫੇਅਰਵੈੱਲ ਦਾ ਤਾਜ ਦਿੱਤਾ ਗਿਆ। ਕਿਸ਼ਮਿਸ਼ ਅਤੇ ਰੌਬਿਨ ਰਨਰਅੱਪ ਰਹੇ।

Advertisement

Advertisement
Author Image

joginder kumar

View all posts

Advertisement
Advertisement
×