For the best experience, open
https://m.punjabitribuneonline.com
on your mobile browser.
Advertisement

ਜਸਦੇਵ ਸਿੰਘ ਗਿੱਲ ਟੈਕਸੀ ਯੂਨੀਅਨ ਦੇ ਪ੍ਰਧਾਨ ਬਣੇ

08:52 AM Oct 21, 2024 IST
ਜਸਦੇਵ ਸਿੰਘ ਗਿੱਲ ਟੈਕਸੀ ਯੂਨੀਅਨ ਦੇ ਪ੍ਰਧਾਨ ਬਣੇ
Advertisement

ਪੱਤਰ ਪ੍ਰੇਰਕ
ਸ਼ਹਿਣਾ, 20 ਅਕਤੂਬਰ
ਬਾਬਾ ਹੀਰਾ ਸਿੰਘ ਟੈਕਸੀ ਯੂਨੀਅਨ ਸਹਿਣਾ ਦੇ ਸਮੂਹ ਡਰਾਈਵਰਾਂ ਨੇ ਇੱਕ ਅਹਿਮ ਮੀਟਿੰਗ ਯੂਨੀਅਨ ਵਿੱਚ ਕੀਤੀ, ਜਿਸ ਵਿੱਚ ਸਰਬਸੰਮਤੀ ਨਾਲ ਜਸਦੇਵ ਸਿੰਘ ਜੱਸਾ ਗਿੱਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਜੀਤ ਸਿੰਘ ਖਹਿਰਾ ਅਤੇ ਚੰਦ ਸਿੰਘ ਧਾਲੀਵਾਲ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ। ਸਮੂਹ ਡਰਾਈਵਰਾਂ ਵੱਲੋਂ ਆਗੂਆਂ ਦਾ ਹਾਰ ਪਾ ਕੇ ਸੁਆਗਤ ਕੀਤਾ ਗਿਆ। ਜੱਸਾ ਗਿੱਲ ਨੇ ਕਿਹਾ ਕਿ ਉਹ ਸਮੂਹ ਡਰਾਈਵਰਾਂ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਰਹਿਣਗੇ ਅਤੇ ਸਮੂਹ ਡਰਾਈਵਰ ਭਾਈਚਾਰੇ ਵੱਲੋਂ ਇਸ ਨਿਯੁਕਤੀ ਉਪਰੰਤ ਲੂੱਡ ਵੀ ਵੰਡੇ ਗਏ। ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ ਸਾਬਕਾ ਪੰਚਾਇਤ ਮੈਂਬਰ, ਭੋਲ਼ਾ ਸਿੰਘ ਖਹਿਰਾ, ਸੁਖਦਰਸ਼ਨ ਸਿੰਘ ਗਿੱਲ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement