For the best experience, open
https://m.punjabitribuneonline.com
on your mobile browser.
Advertisement

ਜਸਬੀਰ ਭੁਲੱਰ ਨੂੰ ਮਿਲੇਗਾ ‘ਕ੍ਰਿਤੱਤਵ ਸਮਗਰ’ ਐਵਾਰਡ

08:01 AM Mar 21, 2024 IST
ਜਸਬੀਰ ਭੁਲੱਰ ਨੂੰ ਮਿਲੇਗਾ ‘ਕ੍ਰਿਤੱਤਵ ਸਮਗਰ’ ਐਵਾਰਡ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਮਾਰਚ
ਭਾਰਤੀ ਭਾਸ਼ਾ ਪਰਿਸ਼ਦ ਕੋਲਕਾਤਾ ਨੇ ਉੱਘੇ ਪੰਜਾਬੀ ਸਾਹਿਤਕਾਰ ਜਸਬੀਰ ਭੁੱਲਰ (83) ਨੂੰ ‘ਕ੍ਰਿਤੱਤਵ ਸਮਗਰ ਸਨਮਾਨ-2024’ ਦੇਣ ਦਾ ਐਲਾਨ ਕੀਤਾ ਹੈ। ਇਹ ਸਨਮਾਨ ਹਰ ਸਾਲ ਭਾਰਤੀ ਭਾਸ਼ਾਵਾਂ ਦੇ ਚਾਰ ਸਿਰਕੱਢ ਸਾਹਿਤਕਾਰਾਂ ਨੂੰ ਦਿੱਤਾ ਜਾਂਦਾ ਹੈ। ਸਾਲ 2024 ਵਾਸਤੇ ਜਿਨ੍ਹਾਂ ਤਿੰਨ ਹੋਰ ਪ੍ਰਮੁੱਖ ਸਾਹਿਤਕਾਰਾਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿੱਚ ਐਸ ਮੁਰਦਿਨ (ਮਲਿਆਲਮ), ਰਾਧਾ ਵੱਲਭ ਤ੍ਰਿਪਾਠੀ (ਸੰਸਕ੍ਰਿਤ) ਅਤੇ ਭਗਵਾਨ ਦਾਸ ਮੋਰਵਾਲ (ਹਿੰਦੀ) ਸ਼ਾਮਲ ਹਨ। ਜਾਣਕਾਰੀ ਅਨੁਸਾਰ ਭਾਰਤੀ ਭਾਸ਼ਾ ਪਰਿਸ਼ਦ ਵੱਲੋਂ 20 ਅਪਰੈਲ ਨੂੰ ਕੋਲਕਾਤਾ ਵਿੱਚ ਸਮਾਗਮ ਕਰ ਕੇ ਸਾਰਿਆਂ ਦਾ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਸਾਹਿਤਕਾਰਾਂ ਨੂੰ ਪ੍ਰਸ਼ੰਸਾ ਪੱਤਰ ਤੇ ਇਕ ਲੱਖ ਰੁਪਏ ਨਕਦ ਰਾਸ਼ੀ ਭੇਟ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜਸਬੀਰ ਭੁੱਲਰ ਸੇਵਾਮੁਕਤ ਕਰਨਲ ਹਨ। ਉਹ ਮੁਹਾਲੀ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਕਹਾਣੀਆਂ, ਨਾਵਲਾਂ, ਕਾਵਿ ਸੰਗ੍ਰਹਿਆਂ, ਨਬਿੰਧ ਸੰਗ੍ਰਹਿਆਂ ਤੇ ਬਾਲ ਸਾਹਿਤ ਦੀਆਂ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਹ ਭਾਰਤੀ ਸਾਹਿਤ ਅਕੈਡਮੀ, ਭਾਸ਼ਾ ਵਿਭਾਗ ਪੰਜਾਬ, ਪੰਜਾਬ ਕਲਾ ਪਰਿਸ਼ਦ ਅਤੇ ਕਈ ਹੋਰ ਉੱਘੀਆਂ ਸਾਹਿਤਕ ਸੰਸਥਾਵਾਂ ਵੱਲੋਂ ਪਹਿਲਾਂ ਵੀ ਸਨਮਾਨੇ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਭਾਰਤੀ ਭਾਸ਼ਾ ਪਰਿਸ਼ਦ 1975 ਤੋਂ ਭਾਰਤੀ ਭਾਸ਼ਾਵਾਂ ਦੇ ਸਾਹਿਤ ਦੇ ਪਸਾਰ ਤੇ ਵਿਕਾਸ ਲਈ ਕੰਮ ਕਰਦੀ ਆ ਰਹੀ ਹੈ। ਪਰਿਸ਼ਦ ਨੇ ‘ਸਮਗਰ ਸਨਮਾਨ’ ਸਾਲ 1980 ਵਿੱਚ ਸ਼ੁਰੂ ਕੀਤੇ। ਇਸ ਦੇ ਨਾਲ ਹੀ ਯੁਵਾ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਚਾਰ ‘ਯੁਵਾ ਪੁਰਸਕਾਰ’ ਵੀ ਦਿੱਤੇ ਜਾਂਦੇ ਹਨ, ਜਿਨ੍ਹਾਂ ਵਿੱਚ 51-51 ਹਜ਼ਾਰ ਰੁਪਏ ਨਕਦ ਰਾਸ਼ੀ ਸ਼ਾਮਲ ਹੁੰਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×