For the best experience, open
https://m.punjabitribuneonline.com
on your mobile browser.
Advertisement

ਜਰਨੈਲ ਸਿੰਘ ਬੀਕੇਯੂ ਖੇਤੀ ਬਚਾਓ ਦੇ ਪ੍ਰਧਾਨ ਬਣੇ

08:06 AM Apr 10, 2024 IST
ਜਰਨੈਲ ਸਿੰਘ ਬੀਕੇਯੂ ਖੇਤੀ ਬਚਾਓ ਦੇ ਪ੍ਰਧਾਨ ਬਣੇ
ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਦੇ ਆਗੂ।
Advertisement

ਪੱਤਰ ਪ੍ਰੇਰਕ
ਰਤੀਆ, 9 ਅਪਰੈਲ
ਭਾਰਤੀ ਕਿਸਾਨ ਯੂਨੀਅਨ ਖੇਤੀ ਬਚਾਓ ਹਰਿਆਣਾ ਦੀ ਜਨਰਲ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਵਿਖੇ ਹੋਈ। ਇਸ ਵਿੱਚ ਯੂਨੀਅਨ ਦੀ ਕਾਰਜਕਾਰਨੀ ਦਾ ਦੋ ਸਾਲ ਦਾ ਕਾਰਜਕਾਲ ਪੂਰਾ ਹੋਣ ਉਪਰੰਤ ਸਾਲ 2024 ਤੋਂ 2026 ਲਈ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ ਹੈ। ਇਸ ਵਿੱਚ ਜਰਨੈਲ ਸਿੰਘ ਮੱਲਵਾਲਾ ਨੂੰ ਮੁੜ ਸੂਬਾ ਪ੍ਰਧਾਨ, ਬੇਗ ਰਾਜ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ, ਬੰਸੀਲਾਲ ਸਿਹਾਗ ਅਤੇ ਦਲੀਪ ਸਿੰਘ ਮਹਿਲਾ ਨੂੰ ਸੂਬਾ ਮੀਤ ਪ੍ਰਧਾਨ, ਰਾਜਵਿੰਦਰ ਸਿੰਘ ਚਾਹਲ ਸੂਬਾ ਜਨਰਲ ਸਕੱਤਰ, ਹਜ਼ਾਰੀ ਰਾਮ ਦੁਹਨ ਸੂਬਾ ਸਕੱਤਰ, ਇਕਬਾਲ ਸਿੰਘ ਖੋਖਰ ਸੂਬਾ ਖਜ਼ਾਨਚੀ, ਤਜਿੰਦਰ ਸਿੰਘ ਔਜਲਾ ਅਤੇ ਰਾਮ ਜਾਟ ਨੂੰ ਸੂਬਾਈ ਬੁਲਾਰੇ ਦੇ ਅਹੁਦੇ ਲਈ ਸਰਬਸੰਮਤੀ ਨਾਲ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਬੀਕੇਯੂ ਖੇਤੀ ਬਚਾਓ ਦੀ ਸੂਬਾ ਕਮੇਟੀ ਦਾ ਕਾਰਜਕਾਲ ਦੋ ਸਾਲ ਦਾ ਹੈ। ਹਰ ਦੋ ਸਾਲ ਬਾਅਦ ਇੱਕ ਨਵੀਂ ਕਾਰਜਕਾਰਨੀ ਬਣਾਈ ਜਾਂਦੀ ਹੈ। ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ ਨੇ ਨਵੀਂ ਕਾਰਜਕਾਰਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਲਦੀ ਹੀ ਜ਼ਿਲ੍ਹਾ ਕਮੇਟੀ ਅਤੇ ਬਲਾਕ ਕਮੇਟੀਆਂ ਦੇ ਅਹੁਦੇਦਾਰਾਂ ਦਾ ਐਲਾਨ ਵੀ ਕੀਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×