ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਰਨੈਲ ਸਿੰਘ ਆਨੰਦ ਨੂੰ ਮਿਲੇਗਾ ‘ਚਾਰਟਰ ਆਫ਼ ਮੋਰਾਵਾ’ ਕੌਮਾਂਤਰੀ ਐਵਾਰਡ

08:12 AM Oct 07, 2023 IST

ਚੰਡੀਗੜ੍ਹ (ਟਨਸ): ਭਾਰਤ ਦੇ ਉੱਘੇ ਸਾਹਿਤਕਾਰ ਡਾ. ਜਰਨੈਲ ਸਿੰਘ ਆਨੰਦ ਨੂੰ ਸਰਬੀਆ ਦੇ ਸ਼ਹਿਰ ਬੈਲਗ੍ਰੇਡ ’ਚ ਹੋਣ ਵਾਲੇ ਇਸ ਵਿਸ਼ਵ ਪੱਧਰੀ ਸਮਾਗਮ ਦੌਰਾਨ ਕੌਮਾਂਤਰੀ ਐਵਾਰਡ ‘ਚਾਰਟਰ ਆਫ਼ ਮੋਰਾਵਾ’ ਦੇਣ ਦਾ ਐਲਾਨ ਕੀਤਾ ਗਿਆ ਹੈ। ਅੰਗਰੇਜ਼ੀ ਵਿੱਚ 150 ਤੋਂ ਵੱਧ ਕਿਤਾਬਾਂ ਦੇ ਲੇਖਕ ਤੇ ਵਿਸ਼ਵ ਨੂੰ ਕੌਮਾਂਤਰੀ ‘ਅਕੈਡਮੀ ਆਫ਼ ਐਥਿਕਸ’ ਦੇਣ ਵਾਲੇ ਵਿਸ਼ਵ ਸਾਹਿਤ ਦੇ ਨਾਇਕ ਡਾ. ਜਰਨੈਲ ਸਿੰਘ ਆਨੰਦ ਨੂੰ 20 ਤੋਂ 23 ਅਕਤੂਬਰ, 2023 ਨੂੰ ਹੋਣ ਵਾਲੀ ਕੌਮਾਂਤਰੀ ਮੀਟਿੰਗ ਆਫ਼ ਰਾਈਟਰਜ਼ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਹੈ, ਜਿੱਥੇ ਉਹ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਉਨ੍ਹਾਂ ਨੂੰ ਸਰਬੀਅਨ ਰਾਈਟਜ਼ ਐਸੋਸੀਏਸ਼ਨ ਵੱਲੋਂ ਕੌਮਾਂਤਰੀ ਐਵਾਰਡ ‘ਚਾਰਟਰ ਆਫ਼ ਮੋਰਾਵਾ’ ਨਾਲ ਸਨਮਾਨਿਤ ਕੀਤਾ ਜਾਵੇਗਾ। ਡਾ. ਆਨੰਦ ਪਹਿਲੇ ਭਾਰਤੀ ਸਾਹਿਤਕਾਰ ਹਨ, ਜਨਿ੍ਹਾਂ ਦਾ ਨਾਮ ਸਰਬੀਆ ਵਿੱਚ ਲੱਗੀ ਹੋਈ ‘ਪੋਇਟਸ ਰਾਕ’ ’ਤੇ ਲਿਖਿਆ ਜਾਵੇਗਾ।

Advertisement

Advertisement