For the best experience, open
https://m.punjabitribuneonline.com
on your mobile browser.
Advertisement

ਜਰਖੜ ਖੇਡਾਂ: ਆਨੰਦਪੁਰ ਨੇ ਜਿੱਤਿਆ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ

09:39 AM Feb 12, 2024 IST
ਜਰਖੜ ਖੇਡਾਂ  ਆਨੰਦਪੁਰ ਨੇ ਜਿੱਤਿਆ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ
ਜਰਖੜ ਖੇਡਾਂ ਦੇ ਆਖਰੀ ਦਿਨ ਸਨਮਾਨਿਤ ਕੀਤੀਆਂ ਸ਼ਖ਼ਸੀਅਤਾਂ ਮੁੱਖ ਮਹਿਮਾਨ ਅਤੇ ਪ੍ਰਬੰਧਕਾਂ ਨਾਲ।
Advertisement

ਸਤਵਿੰਦਰ ਬਸਰਾ
ਲੁਧਿਆਣਾ, 11 ਫਰਵਰੀ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ, ਟਰੱਸਟ ਜਰਖੜ ਵੱਲੋਂ ਕਰਵਾਈਆਂ ਗਈਆਂ 36ਵੀਆਂ ਮਾਡਰਨ ਪੇਂਡੂ ਮਿਨੀ ਓਲੰਪਿਕ ਜਰਖੜ ਖੇਡਾਂ ਅੱਜ ਧੂਮ ਧੜੱਕੇ ਨਾਲ ਸਮਾਪਤ ਹੋਈਆਂ। ਖੇਡਾਂ ਦੇ ਅੱਜ ਆਖਰੀ ਦਿਨ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲਿਆਂ ਵਿੱਚ ਕੁੜੀਆਂ ’ਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ, ਜੂਨੀਅਰ ਮੁੰਡਿਆਂ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਸੀਨੀਅਰ ਵਰਗ ਵਿੱਚ ਕਿਲਾ ਰਾਏਪੁਰ, ਕਬੱਡੀ ਓਪਨ ਵਿੱਚ ਆਨੰਦਪੁਰ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਖੇਡਾਂ ਦੇ ਆਖਰੀ ਦਿਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਕੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਅੱਜ ਖੇਡੇ ਗਏ ਫਾਈਨਲ ਮੁਕਾਬਲਿਆਂ ਵਿੱਚ ਕੁੜੀਆਂ ਦੇ ਵਰਗ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 3-1 ਨਾਲ ਹਰਾ ਕੇ ਕੁੜੀਆਂ ਦਾ ਹਾਕੀ ਮੁਕਾਬਲਾ ਜਿੱਤਿਆ ਜਦਕਿ ਮੁੰਡਿਆਂ ਦੇ ਵਰਗ ਵਿੱਚ ਕਿਲਾ ਰਾਏਪੁਰ ਦੀ ਟੀਮ ਮਾਲਵਾ ਅਕੈਡਮੀ ਨੂੰ 3-1 ਗੋਲਾਂ ਨਾਲ ਹਰਾ ਕੇ ਜੇਤੂ ਰਹੀ । ਜੂਨੀਅਰ ਵਰਗ ਵਿੱਚ ਵੀ ਜਰਖੜ ਅਕੈਡਮੀ ਨੇ ਅਮਰਗੜ੍ਹ ਅਕੈਡਮੀ ਨੂੰ 5-2 ਨਾਲ ਹਰਾ ਕੇ ਜਗਤਾਰ ਸਿੰਘ ਯਾਦਗਾਰੀ ਹਾਕੀ ਕੱਪ ਜਿੱਤਿਆ। ਕਬੱਡੀ ਓਪਨ ਦੇ ਫਾਈਨਲ ਵਿੱਚ ਅਨੰਦਪੁਰ ਨੇ ਘਲੋਟੀ ਨੂੰ 19-16 ਅੰਕਾਂ ਨਾਲ ਹਰਾ ਕੇ ਨਾਇਬ ਸਿੰਘ ਗਰੇਵਾਲ ਜੋਧਾ ਕਬੱਡੀ ਕੱਪ ਜਿੱਤਿਆ। ਰੁਸਤਮ-ਏ ਪੰਜਾਬ ਵਿੱਚ ਜੱਸਾ ਮੰਡੋਰ ਨੇ ਪਹਿਲਾ ਅਤੇ ਨੂਰ ਆਲਮਗੀਰ ਨੇ ਦੂਜਾ ਸਥਾਨ, ਪੰਜਾਬ ਕੁਮਾਰ ਟਾਈਟਲ ਵਿੱਚ ਸਹਿਵਾਜ ਆਲਮਗੀਰ ਨੇ ਪਹਿਲਾ ਅਤੇ ਪ੍ਰਦੀਪ ਮੁਹਾਲੀ ਨੇ ਦੂਸਰਾ ਸਥਾਨ ਹਾਸਿਲ ਕੀਤਾ ਜਦਕਿ ਸ਼ੇਰੇ ਪੰਜਾਬ ਖਿਤਾਬ ਵਿੱਚ ਤਰਨ ਵੀਰ ਆਲਮਗੀਰ ਨੇ ਅਬਦੁਲ ਮਡੌਰ ਨੂੰ ਹਰਾ ਕੇ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਖੁੱਡੀਆਂ ਨੇ ਆਖਿਆ ਕਿ ਜਰਖੜ ਖੇਡਾਂ ਨੇ ਪੰਜਾਬ ਦੇ ਵਿੱਚ ਖੇਡਾਂ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਜਰਖੜ ਹਾਕੀ ਅਕੈਡਮੀ ਵਾਸਤੇ 2 ਲੱਖ ਰੁਪਏ ਦੀ ਗਰਾਂਟ ਦਿੱਤੀ। ਸਮਾਪਤੀ ਸਮਾਗਮ ਦੀ ਪ੍ਰਧਾਨਗੀ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕੀਤੀ। ਦਰਸ਼ਕਾਂ ਦੇ ਮਨੋਰੰਜਨ ਲਈ ਹਰਜੀਤ ਹਰਮਨ ਨੇ ਖੁੱਲ੍ਹਾ ਅਖਾੜਾ ਵੀ ਲਾਇਆ।

Advertisement

ਛੇ ਸ਼ਖ਼ਸੀਅਤਾਂ ਦਾ ਹੋਇਆ ਵਿਸ਼ੇਸ਼ ਸਨਮਾਨ
ਖੇਡਾਂ ਦੇ ਆਖਰੀ ਦਿਨ ਵੱਖ-ਵੱਖ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੀਆਂ ਛੇ ਸ਼ਖ਼ਸੀਅਤਾਂ ਗੁਰਜਤਿੰਦਰ ਸਿੰਘ ਰੰਧਾਵਾ, ਸਵਿੰਦਰ ਸਿੰਘ ਸੈਣੀ, ਗੁਰਜੀਤ ਸਿੰਘ ਪੁਰੇਵਾਲ ਹਕੀਮਪੁਰ, ਹਰਜੀਤ ਹਰਮਨ, ਸੁਰਿੰਦਰ ਕੌਰ ਅਤੇ ਮਨਜੀਤ ਸਿੰਘ ਮੇਹਲਾ ਖਡੂਰ ਨੂੰ ਸਨਮਾਨਿਤ ਕੀਤਾ ਗਿਆ।

Advertisement
Author Image

Advertisement
Advertisement
×