ਕੈਨੇਡਾ ਵਿੱਚ ਅਫਸਰ ਬਣੀ ਜਪਜੀਤ
09:46 AM Dec 29, 2024 IST
ਜਲੰਧਰ: ਆਦਮਪੁਰ ਨਾਲ ਸਬੰਧਤ ਮਿਨਹਾਸ ਪਰਿਵਾਰ ਦੀ ਦੋਹਤੀ ਜਪਜੀਤ 22 ਸਾਲਾਂ ਦੀ ਉਮਰ ਵਿੱਚ ਹੀ ਕੈਨੇਡਾ ਦੇ ਲਾਅ ਇਨਫੋਰਸਮੈਂਟ ਵਿਭਾਗ ਵਿੱਚ ਅਫਸਰ ਨਿਯੁਕਤ ਹੋਈ ਹੈ। ਇਸ ਧੀ ’ਤੇ ਇਲਾਕੇ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ। ਕੈਨੇਡਾ ਤੋਂ ਖੁਸ਼ੀ ਜਾਹਰ ਕਰਦਿਆਂ ਜਪਜੀਤ ਦੇ ਪਿਤਾ ਜਗਦੀਪ ਸਿੰਘ ਪਵਾਰ ਅਤੇ ਮਾਤਾ ਮਨਦੀਪ ਕੌਰ ਮਿਨਹਾਸ ਨੇ ਇਹ ਜਾਣਕਾਰੀ ਸਾਂਝੀ ਕੀਤੀ। ਸਮਾਜ ਸੇਵਕ ਅਤੇ ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਨੇ ਕਿਹਾ ਕਿ ਉਨ੍ਹਾਂ ਦੀ ਦੋਹਤੀ ਨੇ ਸਾਰੇ ਪਰਿਵਾਰ ਨੂੰ ਫਖਰ ਮਹਿਸੂਸ ਕਰਵਾਇਆ ਹੈ। -ਪੱਤਰ ਪ੍ਰੇਰਕ
Advertisement
Advertisement