For the best experience, open
https://m.punjabitribuneonline.com
on your mobile browser.
Advertisement

ਜਪਾਨ: ਦੂਜੀ ਵਿਸ਼ਵ ਜੰਗ ਸਮੇਂ ਦਾ ਅਮਰੀਕੀ ਬੰਬ ਹਵਾਈ ਅੱਡੇ ’ਤੇ ਫਟਿਆ

07:29 AM Oct 03, 2024 IST
ਜਪਾਨ  ਦੂਜੀ ਵਿਸ਼ਵ ਜੰਗ ਸਮੇਂ ਦਾ ਅਮਰੀਕੀ ਬੰਬ ਹਵਾਈ ਅੱਡੇ ’ਤੇ ਫਟਿਆ
Advertisement

ਟੋਕੀਓ, 2 ਅਕਤੂਬਰ
ਜਪਾਨ ਦੇ ਇਕ ਹਵਾਈ ਅੱਡੇ ਵਿੱਚ ਦੱਬਿਆ ਹੋਇਆ ਦੂਜੀ ਵਿਸ਼ਵ ਜੰਗ ਦੇ ਸਮੇਂ ਦਾ ਇਕ ਅਮਰੀਕੀ ਬੰਬ ਅੱਜ ਅਚਾਨਕ ਫਟ ਗਿਆ। ਇਸ ਨਾਲ ਟੈਕਸੀਵੇਅ ਵਿੱਚ ਵੱਡਾ ਟੋਆ ਬਣ ਗਿਆ ਅਤੇ 80 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ। ਹਾਲਾਂਕਿ, ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।
ਜ਼ਮੀਨ ਤੇ ਟਰਾਂਸਪੋਰਟ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣ-ਪੱਛਮੀ ਜਪਾਨ ਦੇ ਮੀਆਜ਼ਾਕੀ ਹਵਾਈ ਅੱਡੇ ’ਤੇ ਜਦੋਂ ਬੰਬ ਧਮਾਕਾ ਹੋਇਆ ਤਾਂ ਉੱਥੇ ਕੋਈ ਜਹਾਜ਼ ਨਹੀਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਆਤਮ ਰੱਖਿਆ ਬਲਾਂ ਅਤੇ ਪੁਲੀਸ ਵੱਲੋਂ ਕੀਤੀ ਗਈ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਧਮਾਕਾ 500 ਪੌਂਡ ਦੇ ਅਮਰੀਕੀ ਬੰਬ ਕਾਰਨ ਹੋਇਆ ਸੀ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। ਉਹ ਇਹ ਪਤਾ ਲਗਾ ਰਹੇ ਹਨ ਕਿ ਅਚਾਨਕ ਧਮਾਕਾ ਕਿਸ ਵਜ੍ਹਾ ਤੋਂ ਹੋਇਆ। ਨੇੜਲੇ ਇਕ ਏਵੀਏਸ਼ਨ ਸਕੂਲ ਵੱਲੋਂ ਰਿਕਾਰਡ ਕੀਤੇ ਗਏ ਵੀਡੀਓ ਵਿੱਚ ਧਮਾਕੇ ਕਾਰਨ ਅਸਫਾਲਟ ਦੇ ਟੁੱਕੜੇ ਹਵਾ ਵਿੱਚ ਫੁਹਾਰੇ ਵਾਂਗ ਉਛਲਦੇ ਹੋਏ ਦਿਖੇ। ਜਪਾਨੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਵੀਡੀਓ ਵਿੱਚ ਟੈਕਸੀਵੇਅ ’ਚ ਇਕ ਡੂੰਘਾ ਟੋਆ ਦੇਖਿਆ ਗਿਆ। ਮੁੱਖ ਕੈਬਨਿਟ ਸਕੱਤਰ ਯੋਸ਼ਿਮਾਸਾ ਹਿਆਸ਼ੀ ਨੇ ਕਿਹਾ ਕਿ ਹਵਾਹੀ ਅੱਡੇ ’ਤੇ 80 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਆਸ ਹੈ ਕਿ ਵੀਰਵਾਰ ਸਵੇਰ ਤੱਕ ਉਡਾਣਾਂ ਮੁੜ ਤੋਂ ਸ਼ੁਰੂ ਹੋ ਜਾਣਗੀਆਂ। ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਦੂਜੀ ਵਿਸ਼ਵ ਜੰਗ ਦੌਰਾਨ ਅਮਰੀਕੀ ਫੌਜ ਵੱਲੋਂ ਡੇਗੇ ਗਏ ਕਈ ਬੰਬ ਬਰਾਮਦ ਹੋਏ ਹਨ ਜੋ ਕਿ ਫਟੇ ਨਹੀਂ ਹਨ। -ਏਪੀ

Advertisement

Advertisement
Advertisement
Author Image

joginder kumar

View all posts

Advertisement